HomeBreaking NEWSਪ੍ਰਸ਼ਾਸਨ ਕਦੋਂ ਧਿਆਨ ਦੇਵੇਗਾ? ਬਿਜਲੀ ਚੋਰੀ ਨੂੰ ਠੱਲ ਪਾਉਣ ਲਈ ਬਿਜਲੀ ਮਹਿਕਮੇ...

ਪ੍ਰਸ਼ਾਸਨ ਕਦੋਂ ਧਿਆਨ ਦੇਵੇਗਾ? ਬਿਜਲੀ ਚੋਰੀ ਨੂੰ ਠੱਲ ਪਾਉਣ ਲਈ ਬਿਜਲੀ ਮਹਿਕਮੇ ਨੇ ਮੀਟਰ ਲੋਕਾਂ ਦੇ ਘਰਾਂ ਤੋਂ ਬਾਹਰ ਲਗਾ ਦਿੱਤੇ,

Spread the News

ਡੀਡੀ ਨਿਊਜ਼ਪੇਪਰ । 22/ਜੂਨ 

ਪ੍ਰਸ਼ਾਸਨ ਕਦੋਂ ਧਿਆਨ ਦੇਵੇਗਾ?
ਬਿਜਲੀ ਚੋਰੀ ਨੂੰ ਠੱਲ ਪਾਉਣ ਲਈ ਬਿਜਲੀ ਮਹਿਕਮੇ ਨੇ ਮੀਟਰ ਲੋਕਾਂ ਦੇ ਘਰਾਂ ਤੋਂ ਬਾਹਰ ਲਗਾ ਦਿੱਤੇ, ਇਹ ਇਕ ਚੰਗਾ ਉਪਰਾਲਾ ਹੈ ਪਰ ਕਈ ਜਗ੍ਹਾ ਤੇ ਇਹ ਮੀਟਰ ਗਲੀ ਵਿੱਚ ਲੱਗੇ ਬਿਜਲੀ ਦੇ ਖੰਭੇ ਉੱਪਰ ਲੱਗੇ ਹਨ ਜਿਹੜੇ ਕਿ ਇੰਨੀ ਕੁ ਉਚਾਈ ਤੇ ਹਨ ਕਿ ਕਿਸੇ ਵੀ ਵਿਅਕਤੀ ਦਾ ਹੱਥ ਇਹਨਾਂ ਨੂੰ ਲੱਗ ਸਕਦਾ ਹੈ। ਜੌ ਕਿ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ। ਕਈ ਵਾਰ ਉਸਾਰੀ ਵਾਲੀ ਥਾਂ ਤੇ ਰੇਤਾ ਬਜਰੀ ਦੀਆਂ ਟਰਾਲੀਆਂ ਇਹਨਾਂ ਮੀਟਰ ਬਕਸਿਆਂ ਨਾਲ ਅੜ ਕੇ ਇਹਨਾਂ ਨੂੰ ਥਲੇ ਲਮਕਾ ਦਿੰਦੀਆਂ ਹਨ ਜਿਸ ਨਾਲ ਗਲੀ ਵਿੱਚ ਖੇਡਦੇ ਬੱਚਿਆਂ ਤੇ ਬੇਜੁਬਾਨ ਜਾਨਵਰਾਂ ਦੀ ਜਾਨ ਜਾਣ ਦਾ ਡਰ ਬਣਿਆ ਰਹਿੰਦਾ ਹੈ।ਮੇਰੀ ਉੱਚ ਅਧਿਕਾਰੀਆਂ ਨੂੰ ਅਪੀਲ ਹੈ ਕਿ ਸਾਰੇ ਸ਼ਹਿਰ ਅੰਦਰ
ਇਹ ਮੀਟਰ ਬਕਸੇ ਇੰਨੀ ਕੂ ਉਚਾਈ ਤੇ ਲਗਵਾਏ ਜਾਣ ਕਿ ਇਕ ਬਾਲਗ ਵਿਅਕਤੀ ਦੀ ਹੀ ਉਸ ਤੱਕ ਪਹੁੰਚ ਹੋਵੇ ਇਸ ਦੇ ਨਾਲ ਇਹਨਾਂ ਨੂੰ ਸੁਰੱਖਿਅਤ ਰੱਖਣ ਲਈ ਵੀ ਕੋਈ ਉਪਰਾਲਾ ਕੀਤਾ ਜਾਵੇ।
ਦਰਸ਼ਨ ਸਿੰਘ ਤਨੇਜਾ
ਲੈਕਚਰਾਰ ਫ਼ਜਿਕਸ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਈਖੇੜਾ
ਮੋਬਾਈਲ ਨੰਬਰ 8360951460

Must Read

spot_img