ਮੁਕੇਰੀਆਂ ( ਇੰਦਰਜੀਤ ਵਰਿਕਿਆ)ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਦੀ ਮਹੀਨਾ ਵਾਰ ਮੀਟਿੰਗ ਡਵੀਜ਼ਨ ਦਫਤਰ ਮੁਕੇਰੀਆਂ ਵਿਖੇ ਹੋਈ ਇਹ ਮੀਟਿੰਗ ਨਰਿੰਦਰ ਸਿੰਘ ਮੁਲਤਾਨੀ ਜਨਰਲ ਸਕੱਤਰ ਡਵੀਜ਼ਨ ਦੀ ਪ੍ਰਧਾਨਗੀ ਵਿੱਚ ਹੋਈ। ਇਸ ਮੀਟਿੰਗ ਵਿੱਚ ਪੈਨਸ਼ਨਰਾਂ ਵੱਲੋਂ ਵੱਖ-ਵੱਖ ਮੰਗਾਂ ਬਾਰੇ ਵਿਚਾਰ ਕੀਤਾ ਗਿਆ। ਜਿਸ ਵਿੱਚ 11% DA ਜੋ ਕਿ ਪੈਂਡਿੰਗ ਚੱਲ ਰਿਹਾ ਹੈ। ਤੁਰੰਤ ਜਾਰੀ ਕੀਤਾ ਜਾਵੇ ਅਤੇ 23 ਸਾਲਾਂ ਸੰਕੇਲ ਜੋ 01/10/2018 ਤੋਂ ਦਿੱਤਾ ਗਿਆ ਹੈ। ਉਹਨਾਂ ਸਾਰੇ ਮੁਲਾਜ਼ਮਾਂ ਨੂੰ ਵੀ ਦਿੱਤਾ ਜਾਵੇ । ਜਿਹਨਾਂ ਨੇ 23 ਸਾਲ ਇੱਕ ਤਾਂ 2018 ਤੋਂ ਪਹਿਲਾਂ 01/10/2018 ਤੋਂ ਪਹਿਲਾਂ ਮੈਂ ਇੱਕ ਹੀ ਪੋਸਟ ਤੇ ਹੋਏ ਹਨ, ਵਧੇ ਹੋਏ ਸਕੇਲਾਂ ਦਾ ਏਰੀਅਰ ਕੀਤਾ ਜਾਵੇ, ਮੈਡੀਕਲ ਵਿੱਚ ਕੈਸ ਲੈਸ ਸਕੀਮ ਚਾਲੂ ਕੀਤੀ ਜਾਵੇ । ਇਸ ਮੀਟਿੰਗ ਨੂੰ ਸਬੋਧਤ ਕਰਨ ਵਾਲੀਆਂ ਅਮਰੀਕ ਸਿੰਘ ਪਲਾਕੀ ਦੇ ਵਿੱਤ ਸਕੱਤਰ ਪੰਜਾਬ, ਸਰਵਣ ਸਿੰਘ ਕੋਟਲੀ, ਜਗਜੀਤ ਸਿੰਘ, ਗੁਰਮੀਤ ਸਿੰਘ, ਖੜਕ ਸਿੰਘ, ਬੋਧਰਾਜ ਤਲਵਾੜਾ,ਰਸ਼ਪਾਲ ਸਿੰਘ, ਨਰਿੰਦਰ ਸਿੰਘ ਮੀਆਂ ਤੇ ਪ੍ਰੀਤਮ ਦਾਸ ਐਸ.ਡੀ.ਐਮ ਆਦਿ ਸ਼ਾਮਲ ਸਨ।







