ਮੁਕੇਰੀਆਂ 28/ਜਨਵਰੀ (ਇੰਦਰਜੀਤ ਮਹਿਰਾ) ਬੀਤੇ ਦਿਨੀਂ ਅੰਮ੍ਰਿਤਸਰ ਵਿਖੇ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਨੂੰ ਤੋੜਨ ਦੀ ਕੀਤੀ ਗਈ ਕੋਝੀ ਹਰਕਤ ਸਹਿਣ ਯੋਗ ਨਹੀਂ ਹੈ ਉਹਨਾਂ ਕਿਹਾ ਕਿ ਭਾਰਤ ਵਿਚ ਹਮੇਸ਼ਾ ਹੀ ਐਸਸੀ ਸਮਾਜ ਨੂੰ ਦਬਾਅ ਕੇ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਅਜਿਹਾ ਵਰਤਾਰਾ ਅਜੇ ਵੀ ਕਾਇਮ ਹੈ, ਜਿਸ ਦੀ ਇਹ ਅੰਮ੍ਰਿਤਸਰ ਵਿਖ਼ੇ ਹੋਈ ਇਹ ਘਟਨਾ ਜਿਉਂਦੀ ਜਾਗਦੀ ਮਿਸਾਲ ਹੈ। ਇਹ ਗੱਲਾਂ ਦਾ ਪ੍ਰਗਟਾਵਾ ਪ੍ਰਧਾਨ ਜਿਲਾ ਮਹਿਲਾ ਕਾਂਗਰਸ ਕਮੇਟੀ ਹਰਮਿੰਦਰ ਕੌਰ ਨੇ ਕਹੀ ਉਹਨਾਂ ਕਿਹਾ ਕਿ ਸੰਸਾਰ ਵਿੱਚ ਗਿਆਨ ਦੇ ਚਿੰਨ੍ਹ ਵਜੋਂ ਜਾਣੇ ਜਾਂਦੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਨੂੰ ਗਣਤੰਤਰਤਾ ਦਿਵਸ ਮੌਕੇ ਤੋੜਨ ਦੀ ਕੋਸ਼ਿਸ਼ ਕਰਨਾ ਬਹੁਤ ਹੀ ਸ਼ਰਮ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਐਸਸੀ ਸਮਾਜ ਵਿਰੋਧੀ ਤਾਕਤਾਂ ਉਹਨਾਂ ਨੂੰ ਦਬਾਅ ਕੇ ਰੱਖਣਾ ਚਾਹੁੰਦੀਆਂ ਹਨ, ਜਿਸ ਨੂੰ ਕਦੇ ਵੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਕੋਝੀ ਹਰਕਤ ਦੀ ਛਾਣਬੀਣ ਹੋਣੀ ਚਾਹੀਦੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਇਸ ਦੇ ਪਿੱਛੇ ਕਿਹੜਾ ਸ਼ਾਤਰ ਦੀ ਮਾਲਕ ਕੰਮ ਕਰ ਰਿਹਾ ਹੈ ਤਾ ਕਿ ਇਸ ਘਿਨਾਉਣੀ ਹਰਕਤ ਦੇ ਜਿੰਮੇਵਾਰ ਵਿਅਕਤੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲ ਸਕੇ ਉਹਨਾਂ ਨੇ ਕਿਹਾ ਕਿ 26 ਜਨਵਰੀ ਦੇ ਦਿਨ ਅੰਮ੍ਰਿਤਸਰ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੀ ਮੂਰਤੀ ਨੂੰ ਖੰਡਿਤ ਕਰਨਾ ਬਹੁਤ ਹੀ ਸ਼ਰਮਨਾਕ ਕਾਰਾ ਹੈ ਅਤੇ ਇਹ ਬਾਬਾ ਸਾਹਿਬ ਜੀ ਦਾ ਹੀ ਅਪਮਾਨ ਨਹੀਂ ਬਲਕਿ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨਿਕ ਸੰਸਥਾਵਾ ਦਾ ਵੀ ਅਪਮਾਨ ਹੈ। ਉਹਨਾ ਕਿਹਾ ਕਿ ਪੰਜਾਬ ਦੇ ਪਿੰਡਾਂ,ਤੇ ਸ਼ਹਿਰਾਂ ਵਿੱਚ ਲੱਗੇ ਬਾਬਾ ਸਾਹਿਬ ਦੇ ਬੁੱਤਾਂ ਨੂੰ ਪੰਜਾਬ ਦੇ ਹਰੇਕ ਵਰਗ ਨੇ ਹਮੇਸ਼ਾਂ ਸਤਿਕਾਰ ਕੀਤਾ ਹੈ ਉਹਨਾ ਕਿਹਾ ਕਿ ਅੰਮ੍ਰਿਤਸਰ ਵਾਪਰੀ ਬਾਬਾ ਸਾਹਿਬ ਦੇ ਬੁੱਤ ਦੀ ਬੇਅਦਬੀ ਪਹਿਲੀ ਘਟਨਾ ਨਹੀਂ ਇਸ ਤੋ ਪਹਿਲਾ ਵੀ ਇਹੋ ਜਿਹੀਆਂ ਬਹੁਤ ਘਟਨਾਵਾਂ ਹੋ ਚੁੱਕੀਆਂ ਹਨ ।: ਪ੍ਰਧਾਨ ਜਿਲਾ ਮਹਿਲਾ ਕਾਂਗਰਸ ਕਮੇਟੀ ਹਰਮਿੰਦਰ ਕੌਰ







