ਜਲੰਧਰ 14/ਅਪ੍ਰੈਲ (ਡੀਡੀ ਨਿਊਜ਼ਪੇਪਰ)ਜਲੰਧਰ ਦੇ ਨਗਰ ਨਿਗਮ ਤੋਂ ਇੱਕ ਬਹੁਤ ਵੱਡਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਦੇ ਸਮੇਂ ਵਿਜੀਲੈਂਸ ਨੇ ਨਗਰ ਨਿਗਮ ਜਲੰਧਰ ਵਿਖੇ ਰੇਡ ਕੀਤੀ ਸੀ ਅਤੇ ਤੁਹਾਨੂੰ ਦੱਸ ਦਈਏ ਕਿ ਵਿਜੀਲੈਂਸ ਨੇ ਨਗਰ ਨਿਗਮ ਦੇ (ਏ,ਟੀ,ਪੀ) ਸੁਖਦੇਵ ਵਸ਼ਿਸ਼ਟ ਨੂੰ ਇੱਕ ਬਹੁਤ ਵੱਡੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਏ,ਟੀ,ਪੀ ਸੁਖਦੇਵ ਵਸ਼ਿਸ਼ਟ ਐਮ ਐਲ ਏ ਸੈਂਟਰਲ ਰਮਨ ਅਰੋੜਾ ਦੇ ਖਾਸ ਕਰੀਬੀ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਏ,ਟੀ,ਪੀ ਸੁਖਦੇਵ ਵਸ਼ਿਸ਼ਟ ਕਈ ਵੱਡੇ ਰਾਜਨੀਤੀ ਨੇਤਾਵਾਂ ਨਾਲ ਮਿਲ ਕੇ ਇੱਕ ਬਹੁਤ ਵੱਡਾ ਘਪਲਾ ਕਰ ਰਹੇ ਸੀ।ਵਿਜੀਲੈਂਸ ਬਿਊਰੋ ਦੁਆਰਾ ਕਾਫੀ ਲੰਬੀ ਪੁੱਛਗਿੱਛ ਤੋਂ ਬਾਅਦ ਏ,ਟੀ,ਪੀ ਸੁਖਦੇਵ ਵਸ਼ਿਸ਼ਟ ਨੂੰ ਨਗਰ ਨਿਗਮ ਜਲੰਧਰ ਤੋਂ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ। ਕਿਉਂਕਿ ਏਡੀਪੀ ਸੁਖਦੇਵ ਵਸ਼ਿਸ਼ਟ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਅਤੇ ਆਪਣੇ ਆਪ ਨੂੰ ਹਮੇਸ਼ਾ ਸੁਰਖੀਆਂ ਵਿੱਚ ਰੱਖਣਾ ਅਤੇ ਕੁਝ ਬੰਦਿਆਂ ਦੇ ਕਾਰਵਾਈ ਕਰਕੇ ਤੇ ਕੁਝ ਬੰਦਿਆਂ ਨੂੰ ਛੱਡ ਦੇਣਾ ਇਹ ਇਹਨਾਂ ਦੀ ਇੱਕ ਬਹੁਤ ਵੱਡੀ ਸਾਜ਼ਿਸ਼ ਹੁੰਦੀ ਸੀ ਕਿ ਲੋਕਾਂ ਦੇ ਅੰਦਰ ਕਾਰਵਾਈ ਦਾ ਡਰ ਵੀ ਬਣਿਆ ਰਹੇ ਤੇ ਇਹਨਾਂ ਦੀ ਜੇ ਵੀ ਗਰਮ ਹੁੰਦੀ ਰਵੇ ਅੱਜ ਤੱਕ ਇਹਨਾਂ ਨੇ ਜਲੰਧਰ ਦੇ ਜਿਸ ਜਿਸ ਏਰੀਆ ਵਿੱਚ ਆਪਣਾ ਏਟੀਪੀ ਬਤੌਰ ਕੰਮ ਕੀਤਾ ਉਸ ਉਸ ਏਰੀਆ ਵਿੱਚ ਛੋਟੇ ਛੋਟੇ ਬੰਦਿਆਂ ਦੇ ਕਾਰਵਾਈ ਕਰਕੇ ਵੱਡੇ ਵੱਡੇ ਮੋਟੇ ਬੰਦਿਆਂ ਤੋਂ ਮੋਟੀਆਂ ਰਕਮਾਂ ਤੇ ਸੈਟਿੰਗ ਕੀਤੀ ਗਈ ਸੂਤਰ ਹੁਣ ਤੱਕ ਇਹ ਵੀ ਇੱਕ ਜਾਂਚ ਦਾ ਵਿਸ਼ੇ ਹੈ ਕਿ ਜਿਸ ਜਿਸ ਏਰੀਏ ਵਿੱਚ ਇਹਨਾਂ ਨੇ ਆਪਣੀ ਡਿਊਟੀ ਨਿਭਾਈ ਹੈ ਕਿ ਉਸ ਏਰੀਏ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜੀਆਂ ਬਿਲਡਿੰਗਾਂ ਖੜੀਆਂ ਹੋ ਚੁੱਕੀਆਂ ਹਨ ਕੀ ਉਹ ਕਿਸ ਦੀ ਛਤਰ ਛਾਇਆ ਹੇਠ ਖੜੀਆਂ ਹੋਈਆਂ ਹਨ ਤੇ ਕਿਸ ਨੇ ਉਹਨਾਂ ਤੋਂ ਮੋਟੀ ਰਕਮ ਲਿੱਤੀ ਹੈ ਇਹ ਸਾਰਾ ਇੱਕ ਜਾਂਚ ਦਾ ਵਿਸ਼ੇ ਹੈ ਜੋ ਕਿ (ਦੋਆਬਾ ਦਸਤਕ) ਪਹਿਲਾਂ ਹੀ 6 ਅਪ੍ਰੈਲ ਨੂੰ ਇਹਨਾਂ ਦੇ ਖਿਲਾਫ ਖਬਰ ਲਗਾ ਕੇ ਵਿਜੀਲੈਂਸ ਜਾਂਚ ਦੀ ਮੰਗ ਕਰ ਚੁੱਕਾ ਸੀ ਕਿ ਜਿਨਾਂ ਏਰੀਆ ਵਿੱਚ ਇਹਨਾਂ ਨੇ ਕੰਮ ਕੀਤਾ ਹੈ ਉਸ ਏਰੀਆ ਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ।







