ਜ਼ਲੰਧਰ ਦਿਹਾਤੀ ਪਤਾਰਾ (ਕਰਨਬੀਰ ਸਿੰਘ )ਸ੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨੁਸਰਾਂ/ਨਸ਼ਾ ਤਸਕਰਾ, ਚੋਰੀ ਕਰਨ ਵਾਲੇ ਗਿਰੋਹਾ ਵਿਰੁਧ ਚਲਾਈ ਗਈ ਮੁਹਿਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ, ਪੀ.ਪੀ.ਐਸ. ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ) ਜਲੰਧਰ ਦਿਹਾਤੀ ਅਤੇ ਸ੍ਰੀ ਸਰਬਜੀਤ ਰਾਏ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ ਡਵੀਜ਼ਨ ਆਦਮਪੁਰ ਜੀ ਦੀ ਅਗਵਾਈ ਹੇਠ ਦੀਵਾਲੀ ਦੇ ਮੌਕੇ ਸੁਰੱਖਿਆ ਪ੍ਰਬੰਧਾ ਨੂੰ ਮੁੱਖ ਰੱਖਦੇ ਹੋਏ INSP. ਅਰਸ਼ਪ੍ਰੀਤ ਕੌਰ ਮੁੱਖ ਅਫਸਰ ਥਾਣਾ ਪਤਾਰਾ ਦੀ ਪੁਲਿਸ ਪਾਰਟੀ ਵੱਲੋਂ 11 ਚੋਰ ਨੂੰ ਸਮੇਤ 12 ਮੋਬਾਇਲ ਫੋਨ ਮਾਰਕਾ CPPO ਅਤੇ REALMEਚੋਰੀ ਸੂਦਾ ਗਿਫਤਾਰ ਕੀਤਾ ਗਿਆ ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਰਬਜੀਤ ਰਾਏ, ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜ਼ਨ ਆਦਮਪੁਰ ਜੀ ਨੇ ਦੱਸਿਆ ਕਿ ਮਿਤੀ 20,10,2022 ਨੂੰ ASI ਨਿਰਮਲ ਸਿੰਘ ਪਾਸ ਰਾਜਨ ਕੁਮਾਰ ਮੁਨੀ ਪੁਤਰ ਗਿਰਜੂ ਮੁੰਨੀ ਵਾਸੀ ਪਿੰਡ ਹਜਾਰਾ ਥਾਣਾ ਪਤਾਰਾ ਜਿਲਾ ਜਲੰਧਰ ਨੇ ਬਿਆਨ ਦਰਜ ਕਰਾਇਆ ਕਿ ਰਿੰਕੂ ਗਿੱਲ ਪੁੱਤਰ ਮੁਕੇਸ਼ ਗਿਲ ਵਾਸੀ ਅੰਬੇਦਕਰ ਨਗਰ ਨੇੜੇ ਰੇਲਵੇ ਫਾਟਕ ਚੁਗਿਟੀ ਉਸਦੇ ਘਰ ਤੋਂ 02 ਮੋਬਾਇਲ ਫੋਨ ਮਾਰਕਾ OPPO ਅਤੇ REALME ਚੋਰੀ ਕਰਕੇ ਲੈ ਗਿਆ ਹੈ। ਜਿਸਤੇ ASI ਨਿਰਮਲ ਸਿੰਘ ਵੱਲੋ ਮੁੱਕਦਮਾ ਨੰਬਰ -83 ਮਿਤੀ-20,11,2022 ਅਧ 457/380/411 ਭ:ਦ ਥਾਣਾ ਪਤਾਰਾ ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਕੇ ਸਮੇਤ ਪੁਲਿਸ ਪਾਰਟੀ ਰਿੰਕੂ ਗਿੱਲ ਪੁੱਤਰ ਮੁਕੇਸ਼ ਗਿਲ ਵਾਸੀ ਅਬੇਦਕਰ ਨਗਰ ਨੇੜੇ ਰੇਲਵੇ ਫਾਟਕ ਚੁਗਿਟੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਚੋਰੀ ਸੁਦਾ ਮੋਬਾਇਲ ਫੋਨ ਬ੍ਰਾਮਦ ਕੀਤੇ ਗਏ। ਦੋਸ਼ੀ ਪਾਸੋਂ ਡੂੰਘਾਈ ਨਾਲ ਪੁਛਗਿਛ ਕੀਤੀ ਜਾ ਰਹੀ ਹੈ।
ਰਿਕਵਰੀ:- 02 ਮੋਬਾਇਲ ਫੋਨ ਮਾਰਕਾ OPPO ਅਤੇ REALME







