ਜਲੰਧਰ ਦਿਹਾਤੀ ਨੂਰਮਹਿਲ (ਕਰਨਬੀਰ ਸਿੰਘ )
ਸ਼੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਦੋਸ਼ੀਆਂ ਖਿਲਾਫ ਚਲਾਈ ਮੁਹਿਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ, ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ), ਜਲੰਧਰ ਦਿਹਾਤੀ ਅਤੇ ਸ਼੍ਰੀ ਹਰਜਿੰਦਰ ਸਿੰਘ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਸਬ ਡਵੀਜ਼ਨ ਨਕੋਦਰ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਐਸ.ਆਈ ਰਜਿੰਦਰ ਕੁਮਾਰ ਮੁੱਖ ਅਫਸਰ ਥਾਣਾ ਨੂਰਮਹਿਲ ਦੀ ਪੁਲਿਸ ਪਾਰਟੀ ਵੱਲੋਂ ਖੂਹ ਦੀ ਮੋਟਰ ਤੋਂ ਲੋਹੇ ਦਾ ਚੋਰੀ ਕੀਤਾ ਸਮਾਨ ਬ੍ਰਾਮਦ ਕਰਕੇ 02 ਚੋਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਹਰਜਿੰਦਰ ਸਿੰਘ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਸਬ ਡਵੀਜ਼ਨ ਨਕੋਦਰ ਜਲੰਧਰ ਦਿਹਾਤੀ ਜੀ ਨੇ ਦਸਿਆ ਕਿ ਮਿਤੀ 21-10-2022 ਨੂੰ ਭੁਪਿੰਦਰਜੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਲਾਲ ਕੋਠੀ ਨੇੜੇ ਪੁਰਾਣਾ ਬੱਸ ਅੱਡਾ ਨੂਰਮਹਿਲ ਥਾਣਾ ਨੂਰਮਹਿਲ ਜਿਲ੍ਹਾ ਜਲੰਧਰ ਨੇ ASI ਜੁਗਰਾਜ ਸਿੰਘ ਨੂੰ ਬਿਆਨ ਲਿਖਾਇਆ ਕਿ ਉਸਦੇ ਮਾਮਾ ਗੁਰਚਰਨ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਚੂਹੇਕੀ ਵਿਦੇਸ਼ ਗਏ ਹੋਣ ਕਰਕੇ ਉਹਨਾਂ ਦੀ ਜਮੀਨ ਪਰ ਵੀ ਉਹ ਖੇਤੀਬਾੜੀ ਕਰਦਾ ਹੈ। ਜਿਥੇ ਮੋਟਰ ਵਾਲੇ ਕਮਰੇ ਵਿਚ ਲੋਹੇ ਦੇ 02. ਪੁਰਾਣੇ ਪਾਈਪ ਤਿੰਨ ਇੰਚੀ 10 ਫੁੱਟ ਲੰਬਾ, ਇਕ ਬੈਟਰੀ ਚਾਰਜਰ ਮਾਰਕਾ ਸੋਨਾ, ਵਰਸੀ ਕੰਡੇ ਦੇ ਵੱਟੇ ਇਕ ਵੱਟਾ 10 ਕਿਲੋਗ੍ਰਾਮ, ਇੱਕ ਵਟਾ 50 ਕਿਲੋਗ੍ਰਾਮ, 02 ਵਟੇ 20-20 ਕਿਲੋਗ੍ਰਾਮ, ਇਕ ਵੱਟਾ 10 ਕਿਲੋਗ੍ਰਾਮ, ਇਕ ਪਲੀ ਵਟਾਂ ਅਤੇ 04 ਟੋਟੇ ਪਾਇਪ ਇਕ ਇੰਚੀ ਕਰੀਬ 02 ਫੁੱਟ ਲੰਬਾਈ ਮੋਟਰ ਵਾਲੇ ਕਮਰੇ ਵਿੱਚ ਰੱਖ ਕੇ ਤਾਲਾ ਲਗਾਇਆ ਸੀ। ਮਿਤੀ 21-10-2022 ਨੂੰ ਸੁਭਾ ਜਦ ਉਹ ਮੋਟਰ ਪਰ ਖੇਤਾ ਨੂੰ ਗੇੜਾ ਮਾਰਨ ਗਿਆ ਤਾਂ ਮੋਟਰ ਦੇ ਕਮਰੇ ਦਾ ਤਾਲਾ ਟੁੱਟਾ ਹੋਇਆ ਸੀ। ਜਦ ਉਸਨੇ ਅੰਦਰ ਜਾ ਕੇ ਦੇਖਿਆ ਤਾਂ ਉਸਦਾ ਸਾਰਾ ਸਮਾਨ ਚੋਰੀ ਹੋਇਆ ਸੀ। ਮਿਤੀ 20-10-2022 ਨੂੰ ਸ਼ਾਮ ਵਕਤ ਪਰਵਿੰਦਰ ਸਿੰਘ ਉਰਫ ਪਿੰਕੂ ਪੁੱਤਰ ਕਰਮਜੀਤ ਅਤੇ ਹਰਨੇਕ ਸਿੰਘ ਉਰਫ ਗਗੀ ਪੁੱਤਰ ਜਸਵੀਰ ਸਿੰਘ ਵਾਸੀਆਨ ਪਿੰਡ ਚੂਹੇਕੀ ਥਾਣਾ ਨੂਰਮਹਿਲ ਜਿਲ੍ਹਾ ਜਲੰਧਰ ਉਸਦੀ ਮੋਟਰ ਦੇ ਨੇੜੇ ਫਿਰਦੇ ਸੀ। ਉਸਨੂੰ ਪੂਰਾ ਯਕੀਨ ਹੈ ਕਿ ਰਾਤ ਦੇ ਸਮੇਂ ਪਰਵਿੰਦਰ ਸਿੰਘ ਉਰਫ ਪਿੰਕੂ ਅਤੇ ਹਰਨੇਕ ਸਿੰਘ ਉਰਫ ਗੱਗੀ ਨੇ ਉਸਦੀ ਮੋਟਰ ਦੇ ਕਮਰੇ ਦਾ ਤਾਲਾ ਤੋੜ ਕੇ ਉਪਰੋਕਤ ਸਮਾਨ ਚੋਰੀ ਕੀਤਾ ਹੈ। ਜਿਸ ਤੇ ਭੁਪਿੰਦਰਜੀਤ ਸਿੰਘ ਪੁੱਤਰ ਅਵਤਾਰ ਸਿੰਘ ਦੇ ਬਿਆਨ ਤੋਂ ਉਕਤ ਦੋਸ਼ੀਆ ਦੇ ਖਿਲਾਫ ਮੁਕਦਮਾ ਨੰਬਰ 96 ਮਿਤੀ 21-10-2022 ਅ/ਧ 457,380 IPC ਥਾਣਾ ਨੂਰਮਹਿਲ ਦਰਜ ਕੀਤਾ ਕਰਕੇ ਦੋਸ਼ੀਆਂ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ। ਦੋਸ਼ੀਆਂ ਨੇ ਪੁੱਛਗਿਛ ਦੌਰਾਨ ਦੱਸਿਆ ਕਿ ਉਹਨਾਂ ਦੋਵਾ ਨੂੰ ਹੀ ਮਿਲ ਕੇ ਸਮਾਨ ਮੋਟਰ ਤੋਂ ਚੋਰੀ ਕੀਤਾ ਹੈ।
ਬ੍ਰਾਮਦਗੀ:
1. ਲੋਹੇ ਦੇ (02 ਪੁਰਾਣੇ ਪਾਈਪ ਤਿੰਨ ਇੰਚੀ 10 ਫੁੱਟ ਲੰਬਾ,
2. ਇੱਕ ਬੈਟਰੀ ਚਾਰਜਰ ਮਾਰਕਾ ਸੋਨਾ,
3. ਫਰਸੀ ਕੰਡੇ ਦੇ ਵੱਟੇ ਇੱਕ ਵੱਟਾ 1(() ਕਿਲੋਗ੍ਰਾਮ, ਇਕ ਵੱਟਾ 50 ਕਿਲੋਗ੍ਰਾਮ, 02 ਵੱਟ 20-20 ਕਿਲੋਗ੍ਰਾਮ, ਇਕ ਵੱਟਾ 110 ਕਿਲੋਗ੍ਰਾਮ, ਇੱਕ ਪੌਲੀ ਵੱਟਾ
4. 104 ਟੋਟੇ ਪਾਇਪ ਇਕ ਇੰਚੀ ਕਰੀਬ (12 ਫੁੱਟ ਲੰਬਾਈ







