ਜਲੰਧਰ ਦਿਹਾਤੀ ਨਕੋਦਰ ( ਕਰਨਬੀਰ ਸਿੰਘ )
ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐੱਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸਾ ਅਨੁਸਾਰ ਮਾੜੇ ਤੇ ਭੈੜੇ ਅਨੁਸਰਾ/ਨਸ਼ਾ ਤਸਕਰਾਂ ਵਿਰੁੱਧ ਚਲਾਈ ਗਈ ਵਿਸੇਸ ਮੁਹਿੰਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਹੀਆ ਪੀ.ਪੀ.ਐੱਸ ਪੁਲਿਸ ਕਪਤਾਨ, (ਤਫਤੀਸ਼ ਅਤੇ ਸ਼੍ਰੀ ਹਰਜਿੰਦਰ ਸਿੰਘ ਉੱਪ ਪੁਲਿਸ ਕਪਤਾਨ, ਸਬ ਡਵੀਜਨ ਨਕੋਦਰ ਜਲੰਧਰ ਦਿਹਾਤੀ, ਦੀ ਰਹਿਨੁਮਾਈ ਹੇਠ ਮੁੱਖ ਅਫਸਰ ਥਾਣਾ ਸਿਟੀ ਨਕੋਦਰ ਸਬ: ਇੰਸ: ਬਿਸਮਨ ਸਿੰਘ ਸ਼ਾਹੀ ਦੀ ਪੁਲਿਸ ਪਾਰਟੀ ਨੇ ਆਬਕਾਰੀ ਐਕਟ ਦੇ 01 ਪੀ.ੳ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਹਰਜਿੰਦਰ ਸਿੰਘ ਉੱਪ ਪੁਲਿਸ ਕਪਤਾਨ, ਸਬ ਡਵੀਜ਼ਨ ਨਕੋਦਰ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ASI ਮੰਗਤ ਗੁਪਤਾ ਨੇ ਮੁਕੱਦਮਾ ਨੰਬਰ 54 ਮਿਤੀ 24-05-202) ਅ/ਧ 61-01-14 ਆਬਕਾਰੀ ਐਕਟ ਥਾਣਾ ਸਿਟੀ ਨਕੋਦਰ ਜਿਲ੍ਹਾ ਜਲੰਧਰ ਦਾ ਦੋਸ਼ੀ ਜੋਬਨ ਪੁੱਤਰ ਲਖਵੀਰ ਵਾਸੀ ਮਾਲੜੀ ਥਾਣਾ ਸਿਟੀ ਨਕੋਦਰ ਜੋ ਮਿਤੀ 11-07-2022 ਨੂੰ ਬਾ ਅਦਾਲਤ ਸ੍ਰੀਮਤੀ ਬਲਜਿੰਦਰ ਕੌਰ SDUM ਸਾਹਿਬ ਨਕੋਦਰ ਦੀ ਅਦਾਲਤ ਵੱਲੋਂ ਪੀ. ਓ 299 ਜਵ ਤਹਿਤ ਹੋ ਗਿਆ ਸੀ।ਜਿਸ ਨੂੰ ਮਿਤੀ 22-10-22 ਨੂੰ ਮੁਕੱਦਮਾ ਵਿੱਚ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਹੈ।







