HomeBreaking NEWSਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਫਿਲੌਰ ਦੀ ਪੁਲਿਸ ਨੇ ਬੀ ਕੈਟਾਗੀਰੀ ਦੇ...

ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਫਿਲੌਰ ਦੀ ਪੁਲਿਸ ਨੇ ਬੀ ਕੈਟਾਗੀਰੀ ਦੇ ਗੈਂਗਸਟਰ ਲਖਵਿੰਦਰ ਸਿੰਘ ਉਰਫ ਮਟਰ ਨੂੰ ਕਾਬੂ ਕੀਤਾ

Spread the News

ਜਲੰਧਰ (ਕਰਨਬੀਰ ਸਿੰਘ ) ਦਿਹਾਤੀ ਦੇ ਥਾਣਾ ਫਿਲੌਰ ਦੀ ਪੁਲਿਸ ਨੇ ਬੀ ਕੈਟਾਗੀਰੀ ਦੇ ਗੈਂਗਸਟਰ ਲਖਵਿੰਦਰ ਸਿੰਘ ਉਰਫ ਮਟਰ ਨੂੰ ਕਾਬੂ ਕਰਕੇ ਉਸ ਪਾਸੋਂ ਇੱਕ ਸਿੰਗਲ ਬੈਰਲ 12 ਬੋਰ ਗੰਨ ਸਮੇਤ 40 ਰੋਦ, ਇੱਕ 12 ਬੋਰ ਡਬਲ ਬੈਰਲ ਗੰਨ ਸਮੇਤ 15 ਰੋਦ, ਇੱਕ ਪਿਸਟਲ 32 ਬੋਰ ਅਤੇ ਇੱਕ ਪਿਸਟਲ 45 ਬੋਰ ਸਮੇਤ 03 ਮੈਗਜ਼ੀਨ ਬ੍ਰਾਮਦ ਕਰਕੇ ਹਾਸਲ ਕੀਤੀ ਵੱਡੀ ਸਫਲਤਾ।ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾੜੀ, ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਸਮਾਜ ਮਾੜੇ ਅਨਸਰਾ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ, ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ, ਜਲੰਧਰ ਦਿਹਾਤੀ, ਅਤੇ ਸ੍ਰੀ ਜਤਿੰਦਰ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜ਼ਨ ਫਿਲੌਰ ਜੀ ਦੀ ਅਗਵਾਈ ਹੇਠ ਇੰਸਪੈਕਟਰ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਫਿਲੌਰ ਵੱਲੋਂ ਇੱਕ ਅੰਤਰ-ਰਾਸ਼ਟਰੀ ਗੈਂਗਸਟਰ ਨੂੰ ਭਾਰੀ ਮਾਤਰਾ ਵਿੱਚ ਹਥਿਆਰਾ ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ. ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਥਾਣਾ ਫਿਲੋਰ ਦੀ ਪੁਲਿਸ ਪਾਰਟੀ ਨੇ ਮੁਕੱਦਮਾ ਨੰਬਰ 295 ਮਿਤੀ 08.10.2022 ਅ/ਧ 25-54-59 ਅਸਲਾ ਐਕਟ ਥਾਣਾ ਫਿਲੌਰ ਵਿੱਚ ਦੋਸ਼ੀ ਲਖਵਿੰਦਰ ਸਿੰਘ ਉਰਫ ਮਟਰ ਪੁੱਤਰ ਸੁਰਜੀਤ ਸਿੰਘ ਵਾਸੀ ਚੀਓਵਾਲ (ਹੀਮਾ) ਥਾਣਾ ਸਦਰ ਬੰਗਾ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਇੱਕ ਸਿੰਗਲ ਬੈਰਲ 12 ਬੋਰ ਗੰਨ ਸਮੇਤ 40 ਰੋਦ, ਇੱਕ 12 ਬੋਰ ਤਬਲ ਬੋਰਲ ਗੰਨ ਸਮੇਤ 15 ਰੋਂਦ, ਇੱਕ ਪਿਸਟਲ 32 ਬੋਰ, ਇੱਕ ਪਿਸਟਲ 45 ਬੋਰ ਅਤੇ 03 ਮੈਗਜੀਨ ਬ੍ਰਾਮਦ ਕੀਤੇ।

ਦੋਸ਼ੀ ਲਖਵਿੰਦਰ ਸਿੰਘ ਉਰਫ ਮਟਰਾਂ ਨੇ ਮਜੀਦ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਸੁਖਜਿੰਦਰ ਬਾਬਾ ਗੁਰਪ ਨਾਲ ਸਬੰਧ ਰੱਖਦਾ ਹੈ ਜਿਸ ਦੀ ਖੇਤਰੀ ਗਰੁਪ ਨਾਲ ਲਾਗਡਾਟ ਚੱਲਦੀ ਹੈ।ਜਿਸ ਦੇ ਕਾਰਨ ਸਾਲ 2013, ਸਾਲ 2014 ਅਤੇ ਸਾਲ 2015 ਵਿੱਚ ਲੜਾਈ ਝਗੜੇ ਦੇ ਪਰਚੇ ਥਾਣਾ ਸਿਟੀ ਬੰਗਾ ਵਿੱਚ ਦਰਜ ਹੋਏ, ਸਾਲ 2016 ਵਿੱਚ ਪਿੰਡ ਖਟਕੜਕਲਾ ਵਿੱਚ ਲੜਾਈ ਝਗੜਾ ਦਾ ਅਤੇ ਨੰਗਲ ਵਿੱਚ ਡਾਕੇ ਦਾ ਪਰਚਾ ਦਰਜ ਰਜਿਸਟਰ ਹੋਇਆ, ਜਿਸ ਕਾਰਨ ਉਹ ਸਾਲ ਮਿਤੀ 31.08.2016 ਤੋਂ ਮਿਤੀ 10.05.2017 ਤੱਕ ਹੁਸ਼ਿਆਰਪੁਰ ਜੇਲ ਬੰਦ ਰਿਹਾ ਅਤੇ ਜੇਲ ਤੋਂ ਬਾਹਰ ਆਉਣ ਪਰ ਸਾਲ 2020 ਵਿੱਚ ਫਿਰ ਲੜਾਈ ਝਗੜੇ ਦਾ ਥਾਣਾ ਸਿਟੀ ਨਵਾਂ ਸ਼ਹਿਰ ਵਿੱਚ ਪਰਚਾ ਦਰਜ ਹੋਇਆ ਅਤੇ ਸਾਲ 2021 ਵਿੱਚ ਖੱਤਰੀ ਗਰੁਪ ਵੱਲੋ ਇਸ ਦੇ ਘਰ ਪਰ ਹਮਲਾ ਕਰ ਦਿੱਤਾ ਗਿਆ, ਜਿਸ ਵਿੱਚ ਇਸ ਨੇ ਫਾਇਰਿੰਗ ਕਰਕੇ ਖੇਤਰੀ ਗੁਰੱਪ ਦੇ ਸੁਰਜੀਤ ਸਿੰਘ ਕੂਨਰ ਦੇ ਗੋਲੀ ਮਾਰਕੇ ਉਸ ਦੀ ਹੱਤਿਆਰ ਕਰ ਦਿੱਤੀ, ਜਿਸ ਸਬੰਧੀ ਥਾਣਾ ਸਿਟੀ ਬੰਗਾ ਵਿੱਚ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ, ਇਸੇ ਰੰਜਿਸ਼ ਦੇ ਚੱਲਦੇ ਖੇਤਰੀ ਗਰੁੱਪ ਵੱਲੋ ਲਖਵਿੰਦਰ ਸਿੰਘ ਉਰਫ ਮਟਰ ਦੇ ਸਾਥੀ ਮੱਖਣ ਕੰਗ ਦਾ ਪਿੰਡ ਕੰਗ ਨਜਦੀਕ ਪੈਟਰੋਲ ਪੰਪ ਪਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ,ਜਿਸ ਦੀ ਹੱਤਿਆ ਦਾ ਬਦਲਾ ਲੈਣ ਲਈ ਇਸ ਨੇ ਯੂ.ਪੀ. ਤੋ ਕਾਫੀ ਮਾਤਰਾ ਵਿੱਚ ਅਸਲਾ, ਐਮੂਨੇਸ਼ਨ ਮਗਵਾ ਲਿਆ। ਇਸ ਅਰਸੇ ਦੌਰਾਨ ਇਹ ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਜਿਲ੍ਹਾ ਹਰਿਆਣਾ ਦੇ ਪਿੰਡਾ ਵਿੱਚ ਲੁੱਕ ਛਿਪ ਕੇ ਰਹਿੰਦਾ ਰਿਹਾ ਹੈ ਜੋ ਦੋਸ਼ੀ ਦੇ ਖਿਲਾਫ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਜਿਲ੍ਹਾ ਹੁਸ਼ਿਆਰਪੁਰ ਵਿਖੇ ਵੱਖ ਵੱਖ ਧਾਰਾਵਾ ਤਹਿਤ ਮੁਕੱਦਮੇ ਦਰਜ ਰਜਿਸਟਰ ਹਨ ਜਿਹਨਾ ਵਿੱਚੋਂ ਇਹ ਭਗੋੜਾ ਚੱਲ ਰਿਹਾ ਹੈ।

ਬਰਾਮਦਗੀ :-
1) ਇੱਕ ਡਬਰ ਬੈਰਲ ਗੰਨ 12 ਬੋਰ ਸਮੇਤ 15 ਰੋ

2) ਇੱਕ ਸਿੰਗਲ ਬੈਰਲ 12 ਬੋਰ ਗੰਨ ਸਮੇਤ 40 ਰੋਦ

3) 02 ਪਿਸਟਲ 32 ਬੋਰ ਸਮੇਤ 03 ਮੈਗਜ਼ੀਨ

ਦੋਸ਼ੀ ਦੇ ਖਿਲਾਫ ਮੁਕੱਦਮਿਆਂ ਦਾ ਵੇਰਵਾ:

1. ਮੁਕੱਦਮਾ ਨੰਬਰ 30 ਮਿਤੀ 11-6-2015 ਅ/ਧ 323,341,427,34 ਭ.ਦ ਥਾਣਾ ਸਿਟੀ ਬੰਗਾ।

2. ਮੁਕੱਦਮਾ ਨੰਬਰ 66 ਮਿਤੀ 25-7-2020 ਅ/ਧ 323, 324,341,506,148,149 ਭ.ਦ ਥਾਣਾ ਸਿਟੀ ਬੰਗਾ।

3. ਮੁਕੱਦਮਾ ਨੰਬਰ 41 ਮਿਤੀ 29-5-2013 ਅ/ਧ 323,341,354,427,34 ਭ:ਦ ਥਾਣਾ ਸਿਟੀ ਬੰਗਾ

4. ਮੁਕੱਦਮਾ ਨੰਬਰ 55 ਮਿਤੀ 22-7-2013 ਅ/ਧ 323,341,148,149, 34 ਤਦ ਥਾਣਾ ਸਦਰ ਬੰਗਾ।

5. ਮੁਕੱਦਮਾ ਨੰਬਰ 47 ਮਿਤੀ 18-7-2016 ਅ/ਧ 452,427,148,149, ਤਦ ਥਾਣਾ ਸਦਰ ਬੰਗਾ

6. ਮੁਕੱਦਮਾ ਨੰਬਰ 78 ਮਿਤੀ 18-5-2016 ਅ/ਧ 395 ਭਾਦ,25-54-59 ਅਸਲਾ ਐਕਟ ਥਾਣਾ ਨੰਗਲ

7. ਮੁਕੱਦਮਾ ਨੰਬਰ 49 ਮਿਤੀ 12-5-2016 ਅਧ 336,323,148,149 ਭ:ਦ 25/27-54-59 ਅਸਲਾ ਐਕਟ ਥਾਣਾ ਮਾਹਿਲਪੁਰ

8. ਮੁਕੱਦਮਾ ਨੰਬਰ 27 ਮਿਤੀ 2-3-2019 ਅ/ਧ 25-54-59 ਅਸਲਾ ਐਕਟ ਥਾਣਾ ਸਿਟੀ ਨਵਾਂਸ਼ਹਿਰ।

9. ਮੁਕੰਦਮਾ ਨੰਬਰ 15 ਮਿਤੀ 16-2-2021 ਅਧ 302,307, 148,149 IPC& 25,27 Arms Act ਕਰਾਸ ਕੇਸ ਰਾਂਹੀ ਰਪਟ ਨੰਬਰ 27 ਮਿਤੀ 18-2-2021 ਅ/ਧ 307,458,148,149 ਭ.ਦ 25-54/59 ਅਸਲਾ ਐਕਟ ਥਾਣਾ ਸਿਟੀ ਬੰਗਾ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ।

10. ਮੁਕੱਦਮਾ ਨੰਬਰ 299 ਮਿਤੀ 23-09-2022 U/S 468,471 IPC 25-54-59 ARMS ACT & 12 Passport Act ਥਾਣਾ ਸਪੈਸ਼ਲ ਸੈਲ ਦਿੱਲੀ

Must Read

spot_img