HomeBreaking NEWSਕਮਿਸ਼ਨਰੇਟ ਪੁਲਿਸ ਜਲੰਧਰ ਨੇ ਦੋ ਬਦਨਾਮ ਗੈਂਗਸਟਰਾਂ ਨੂੰ ਮੁੱਠਭੇੜ 'ਚ ਕੀਤਾ ਕਾਬੂ

ਕਮਿਸ਼ਨਰੇਟ ਪੁਲਿਸ ਜਲੰਧਰ ਨੇ ਦੋ ਬਦਨਾਮ ਗੈਂਗਸਟਰਾਂ ਨੂੰ ਮੁੱਠਭੇੜ ‘ਚ ਕੀਤਾ ਕਾਬੂ

Spread the News

ਜਲੰਧਰ 20 ਮਈ: (ਡੀ ਡੀ ਨਿਊਸਪਪੇਰ੍)_ਗੈਂਗਸਟਰਾਂ ਤੇ ਸ਼ਿਕੰਜਾ ਕੱਸਦੇ ਹੋਏ, ਜਲੰਧਰ ਕਮਿਸ਼ਨਰੇਟ ਪੁਲਿਸ ਨੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਅਗਵਾਈ ਹੇਠ, ਇੱਕ ਮੁੱਠਭੇੜ ਤੋਂ ਬਾਅਦ ਦੋ ਬਦਨਾਮ ਗੈਂਗਸਟਰਾਂ – ਆਕਾਸ਼ਦੀਪ ਸਿੰਘ ਅਤੇ ਗੌਰਵ ਕਪਿਲਾ – ਨੂੰ ਸਫਲਤਾਪੂਰਵਕ ਕਾਬੂ ਕਰ ਲਿਆ।ਵੇਰਵਾ ਦਿੰਦੇ ਹੋਏ, ਸੀਪੀ ਜਲੰਧਰ ਨੇ ਕਿਹਾ ਕਿ ਦੋਸ਼ੀਆ ਵਿਰੁੱਧ ਮੁਕੱਦਮਾ ਨੰਬਰ 96 ਮਿਤੀ 11.05.2024 ਅ:ਧ 109, 190, ਅਤੇ 191(3) BNS, 25 ARMS ACT ਥਾਣਾ ਬਸਤੀ ਬਾਵਾ ਖੇਲ ਜਲੰਧਰ ਵਿਖੇ ਦਰਜ ਕੀਤਾ ਗਿਆ ਸੀ, ਅਤੇ ਧਾਰਾ 61(2) ਅਤੇ 103(1) BNS ਦੇ ਤਹਿਤ ਵਾਧਾ ਜੁਰਮ ਕੀਤਾ ਗਿਆ। ਦੋਸ਼ੀ ਆਕਾਸ਼ਦੀਪ ਸਿੰਘ ਉਰਫ਼ ਆਕਾਸ਼, ਪੁੱਤਰ ਹਰਿੰਦਰ ਸਿੰਘ, ਵਾਸੀ ਮਕਾਨ ਨੰਬਰ 331/6, ਸ਼ਹੀਦ ਬਾਬੂ ਲਾਭ ਸਿੰਘ ਨਗਰ, ਜਲੰਧਰ, ਜਿਸਦੇ ਖਿਲਾਫ਼ ਪਹਿਲਾਂ ਹੀ 16 ਮਕੱਦਮੇ ਦਰਜ਼ ਹਨ ਅਤੇ ਦੋਸ਼ੀ ਗੌਰਵ ਕਪਿਲਾ ਪੁੱਤਰ ਸੰਜੀਵ ਕੁਮਾਰ ਵਾਸੀ ਮਕਾਨ ਨੰਬਰ NC 154, ਕੋਟ ਕਿਸ਼ਨ ਚੰਦ, ਜਲੰਧਰ, ਦੇ ਖਿਲਾਫ 4 ਮਕੱਦਮੇ ਦਰਜ਼ ਹਨ।ਉਨ੍ਹਾਂ ਨੇ ਅੱਗੇ ਕਿਹਾ ਕਿ ਇਹਨਾਂ ਦੋਵਾਂ ਦੋਸ਼ੀਆਂ ਨੂੰ ਮੋਹਾਲੀ ਦੇ ਥਾਣਾ ਢਕੋਲੀ ਦੇ ਅਧਿਕਾਰ ਖੇਤਰ ਅਧੀਨ ਮੈਟਰੋ ਟਾਊਨ ਸੋਸਾਇਟੀ ਵਿਖੇ ਟਰੈਕ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਟੀਮ ਨੂੰ ਦੇਖ ਕੇ, ਦੋਵਾਂ ਗੈਂਗਸਟਰਾਂ ਨੇ ਭੱਜਣ ਦੀ ਕੋਸ਼ਿਸ਼ ਵਿੱਚ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਤੇਜ਼ੀ ਨਾਲ ਜਵਾਬੀ ਕਾਰਵਾਈ ਕੀਤੀ, ਜਿਸ ਦੇ ਨਤੀਜੇ ਵਜੋਂ ਇਹ ਮੁਕਾਬਲਾ ਹੋਇਆ। ਗੋਲੀਬਾਰੀ ਦੌਰਾਨ, ਦੋਵੇਂ ਗੈਂਗਸਟਰ ਗੰਭੀਰ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਸ ਸਮੇਂ ਇਲਾਜ ਚੱਲ ਰਿਹਾ ਹੈ। ਦੋਸ਼ੀਆਂ ਖਿਲਾਫ਼ ਮੁਕੱਦਮਾ ਨੰਬਰ 54 ਮਿਤੀ 20.05.2025 ਅਧਿਨ ਧਾਰਾ 109, 132, 221, 324(2) BNS, 25 ARMS ACT ਥਾਣਾ ਢਕੋਲੀ, ਜਿਲ੍ਹਾ ਮੋਹਾਲੀ ਵਿਖੇ ਦਰਜ਼ ਕੀਤਾ ਗਿਆ ਅਤੇ ਦੋਸ਼ੀਆਂ ਕੋਲੋਂ 2 ਪਿਸਤੌਲ, 3 ਜ਼ਿੰਦਾ ਕਾਰਤੂਸ ਅਤੇ 6 ਵਰਤੇ ਹੋਏ ਕਾਰਤੂਸ ਬਰਾਮਦ ਕੀਤੇ ਗਏ।

Must Read

spot_img