ਲੁਧਿਆਣਾ,12/ਜੂਨ -(ਦੀਪਕ ਸਿੰਘ) ਆਪ ਆਦਮੀ ਪਾਰਟੀ ਨੂੰ ਵੱਡਾ ਝੱਟਕਾ, ਕਾਂਗਰਸ ਪਾਰਟੀ ਦੀ ਵਧੀ ਤਾਕਤ, ਆਸ਼ੂ ਜੀ ਦੀ ਜਿੱਤ ਤੇ ਲੱਗੀ ਮੋਹਰ। ਕੜਵਲ ਅੱਜ ਉਸੇ ਆਮ ਆਦਮੀ ਪਾਰਟੀ ਨੂੰ ਗਹਿਰਾ ਝਟਕਾ ਲੱਗਿਆ ਜਦੋਂ ਕਿ ਸ ਕਮਲਜੀਤ ਸਿੰਘ ਕੜਵਲ ਇੰਚਾਰਜ ਹਲਕਾ ਆਤਮ ਨਗਰ ਦੀ ਅਗਵਾਈ ਹੇਠ ਅਤੇ ਸ ਚਰਨਜੀਤ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਦੀ ਰੈਣਸਵਾਈ ਵਿਚ ਹਲਕਾ ਆਤਮ ਨਗਰ ਤੋ ਕੈਪਟਨ ਮਲਕੀਤ ਸਿੰਘ ਵਾਲੀਆ ਆਪਣੀ ਟੀਮ ਸਮੇਤ ਕੈਪਟਨ ਮਲਕੀਤ ਸਿੰਘ ਵਾਲੀਆ ਸਟੇਟ ਕੋਆਰਡੀਨੇਟਰ ਐਸ ਸੀ ਵਿੰਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਜਸਪ੍ਰੀਤ ਸਿੰਘ ਡੈਨੀ ਪੁੱਤਰ ਕੈਪਟਨ ਬਲਕਾਰ ਸਿੰਘ ਵਾਈਸ ਚੇਅਰਮੈਨ ਲੁਧਿਆਣਾ, ਬੀਬੀ ਜਸਵਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਮਹਿਲਾ ਸੇਵਾ ਦਲ ਪੰਜਾਬ ਅਤੇ ਬੀਬੀ ਲਖਵੀਰ ਸਿੰਘ ਵਾਰਡ ਪ੍ਰਧਾਨ 48 ਦੁੱਗਰੀ ਹਲਕਾ ਆਤਮ ਨਗਰ, ਰਾਜ ਕੌਰ, ਗੁਰਮੀਤ ਕੌਰ, ਸ਼ਮਸ਼ੇਰ ਸਿੰਘ, ਕਰਮਜੀਤ ਸਿੰਘ ਕਮੀ ਕਾਂਗਰਸ ਪਾਰਟੀ ਵਿਚ ਦੁਆਰਾ ਸ਼ਾਮਲ ਹੋਏ। ਸ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਕਿਹਾ ਕੋਈ ਸ਼ੱਕ ਨਹੀ ਅੱਜ ਕਾਂਗਰਸ ਪਾਰਟੀ ਨੂੰ ਬਹੁਤ ਵੱਡੀ ਤਾਕਤ ਮਿਲੀ ਹੈ ਹੁਣ ਸਾਡੇ ਭਰਾ ਭਾਰਤ ਭੂਸ਼ਨ ਆਸ਼ੂ ਜੀ ਵੱਡੀ ਲੀਡ ਨਾਲ ਜਿੱਤ ਹਾਸਲ ਕਰਨਗੇ। ਸ ਕਮਲਜੀਤ ਸਿੰਘ ਕੜਵਲ ਨੇ ਮੀਡੀਆ ਰਾਹੀਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਬੀਜੇਪੀ ਦੇ ਮੈਂਬਰ ਭਾਰੀ ਸੰਖਿਆ ਵਿੱਚ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣਗੇ। ਕੈਪਟਨ ਮਲਕੀਤ ਸਿੰਘ ਵਾਲੀਆ, ਬੀਬੀ ਜਸਵਿੰਦਰ ਕੌਰ, ਜਸਪ੍ਰੀਤ ਸਿੰਘ ਡੈਨੀ ਅਤੇ ਬੀਬੀ ਲਖਵੀਰ ਸਿੰਘ ਵਾਰਡ ਪ੍ਰਧਾਨ 48 ਸਾਰੇ ਖਾਨਦਾਨੀ ਕਾਂਗਰਸ ਹਨ 4/5 ਮਹੀਨੇ ਆਮ ਆਦਮੀ ਪਾਰਟੀ ਵਿੱਚ ਰਹਿ ਕੇ ਘੁੱਟਣ ਮਹਿਸੂਸ ਕਰ ਰਹੇ ਹਨ ਅੱਜ ਇਨ੍ਹਾਂ ਦੀ ਘਰ ਵਾਪਸੀ ਆਉਣ ਨਾਲ ਕਾਂਗਰਸ ਪਾਰਟੀ ਵਿਚ ਖੁਸ਼ੀ ਦੀ ਲਹਿਰ ਦੌੜ ਰਹੀ ਹੈ ਅਤੇ ਆਪ ਵੀ ਆਪਣੇ ਆਪ ਨੂੰ ਅਜ਼ਾਦ ਮੈਹਸੂਸ ਕਰ ਰਹੇ ਹਨ







