15/ਸਤੰਬਰ (ਕਰਨਬੀਰ ਸਿੰਘ), ਸੀ.ਏ. ਅੰਚਲ ਮਨਕਟਾਲਾ ਨੇ ਕਿਹਾ ਕਿ ਬੀ.ਜੇ.ਪੀ. ਸਰਕਾਰ ਪੰਜਾਬ ਦੇ ਲੋਕਾਂ ਨਾਲ ਨਹੀਂ ਹੈ। ਅੱਜ ਪੰਜਾਬ ਬਾਢ ਕਰਕੇ ਬਹੁਤ ਪਰੇਸ਼ਾਨ ਹੈ ਤੇ ਬੀ.ਜੇ.ਪੀ. ਵਲੋਂ ਇਨਕਮ ਟੈਕਸ ਰਿਟਰਨ ਭਰਨ ਦੀ ਤਾਰੀਖ ਨਹੀਂ ਵਧਾਈ ਗਈ। ਪੰਜਾਬ ਦੇ ਲੋਕ ਆਪਣੇ ਘਰਾਂ ਨੂੰ ਬਚਾਉਣ ਜਾਂ ਇਨਕਮ ਟੈਕਸ ਰਿਟਰਨ ਭਰਨ ਵਿਚੋਂ ਚੋਣ ਕਰਨ ਲਈ ਮਜਬੂਰ ਹਨ। ਰਿਟਰਨ ਫਾਇਲਿੰਗ ਸਾਈਟ ਵੀ ਬੰਦ ਹੈ ਜਿਸ ਕਰਕੇ ਕੋਈ ਕੰਮ ਨਹੀਂ ਹੋ ਪਾ ਰਿਹਾ। ਮੋਦੀ ਸਰਕਾਰ ਨੂੰ ਸਾਰੇ ਹਾਲਾਤਾਂ ਨੂੰ ਦੇਖਦੇ ਹੋਏ ਤਾਰੀਖ ਵਧਾਉਣੀ ਚਾਹੀਦੀ ਹੈ। ਕਿਉਂਕਿ ਇਸ ਟਾਈਮ ਜਿਮੀਦਾਰ ਅਤੇ ਹੋਰ ਵਪਾਰੀ ਵਰਗ ਦੇ ਲੋਕ ਜੋ ਕਿ ਹੜਾ ਦੀ ਚਪੇਟ ਵਿੱਚ ਆਏ ਹੋਏ ਨੇ ਕਈ ਸ਼ਹਿਰ ਹੜਾ ਦੇ ਕਾਰਨ ਜਿਨਾਂ ਦੇ ਪੇਪਰ ਯਾ ਘਰ ਬਰਬਾਦ ਹੋ ਗਏ ਨੇ ਉਹ ਆਪਣੇ ਘਰ ਅਤੇ ਫਸਲਾਂ ਨੂੰ ਬਚਾਉਣ ਲੱਗੇ ਹੋਏ ਨੇ ਇਸ ਕਰਕੇ ਸੈਂਟਰਲ ਗੌਰਮੈਂਟ ਨੂੰ ਇਸ ਵਿੱਚ ਕੁਝ ਰਾਹਤ ਦਿਨੀ ਚਾਹੀਦੀ ਹੈ ਜਿਹੜੇ ਲੋਕ ਪਾਣੀ ਦੀ ਮਾਰ ਕਰਕੇ ਜਾਂ ਕੁਝ ਹੋਰ ਕਾਰਨ ਕਰਕੇ ਹੜਾਂ ਦੇ ਕਰਕੇ ਪਰੇਸ਼ਾਨ ਹਨ ਇਸ ਲਈ ਜਾਂ ਫਿਰ ਸਿਰਫ ਹੜ ਪੀੜਤਾਂ ਤੇ ਪੀੜਿਤ ਲੋਕਾਂ ਨੂੰ ਹੀ ਸੈਂਟਰ ਗੌਰਮੈਂਟ ਵੱਲੋਂ ਕੋਈ ਇਸ ਤਰਾ ਦੀ ਸਹੂਲਤ ਦਿੱਤੀ ਜਾਵੇ ਜਿਸ ਕਰਕੇ ਰਿਟਰਨ ਵਿੱਚ ਉਹਨਾਂ ਨੂੰ ਕੋਈ ਦਿੱਕਤ ਜਾਂ ਲੇਟ ਫੀਸ ਨਾ ਦੇਣੀ ਪਵੇ ਤੇ ਆਸਾਨ ਨਾਲ ਆਪਣੀ ਰਿਟਰਨ 2025/26 ਭਰ ਸਕਣ।







