ਜਲੰਧਰ ,5 ਨਵੰਬਰ (ਡੀ,ਡੀ ਨਿਊਜ਼ ਪੇਪਰ) ਜਲੰਧਰ ਦੇ ਵਾਰਡ ਨੰਬਰ 34,35,36,ਭਾਰਗੋ ਕੈਂਪ ਵੈਸਟ ਏਰੀਆ ਤੇ ਜਲੰਧਰ ਦੇ ਵਿਚ ਕਾਰਪੋਰੇਸ਼ਨ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਪਰ ਹਾਈ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੀਆਂ ਪਾਰਟੀਆਂ ਨੂੰ ਚਾਹੇ ਉਹ ਕਾਂਗਰਸ, ਬੀ ਜੇ ਪੀ ,ਅਕਾਲੀ ਦਲ ,ਆਮ ਆਦਮੀ ਪਾਰਟੀ ਹੋਵੇ ਜਾਂ ਕੋਈ ਵੀ ਪਾਰਟੀ ਹੋਵੇ ਉਸਨੂੰ ਕਿਹਾ ਗਿਆ ਹੈ ਕਿ ਉਮੀਦਵਾਰਾਂ ਦੇ ਚੋਣ ਲੜਨ ਤੋਂ ਪਹਿਲਾਂ ਉਮੀਦਵਾਰਾਂ ਬਾਰੇ ਪੂਰਾ ਪਤਾ ਲਗਾਇਆ ਜਾਵੇ। ਕਿ ਉਮੀਦਵਾਰ ਕੋਈ ਗ਼ਲਤ ਕੰਮ ਤਾਂ ਨਹੀਂ ਕਰਦਾ ਜਾਂ ਫਿਰ ਉਸ ਉੱਤੇ ਕੋਈ ਪਰਚਾ ਤਾਂ ਨਹੀਂ ਹੈ ਜੇ ਹੈ ਤਾਂ ਉਸਦੇ ਕਾਰਣਾਂ ਦਾ ਪਤਾ ਲਗਾਇਆ ਜਾਵੇ। ਜੇ ਉਹ ਪੂਰੀ ਤਰ੍ਹਾਂ ਸਹੀ ਸਾਬਿਤ ਹੁੰਦਾ ਹੈ ਤਾਂ ਹੀ ਉਸ ਨੂੰ ਟਿਕਟ ਦਿੱਤੀ ਜਾਵੇ। ਪਰ ਜੇ ਉਮੀਦਵਾਰ ਕਿਸੇ ਪੱਖੋਂ ਸਹੀ ਸਾਬਤ ਨਹੀਂ ਹੁੰਦਾ ਤਾਂ ਉਹ ਚੋਣਾਂ ਦੀ ਟਿਕਟ ਦਾ ਹੱਕਦਾਰ ਨਹੀਂ ਹੋਵੇਗਾ ਤੇ ਨਾਂ ਹੀ ਉਸਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਟਿਕਟ ਦਿਤੀ ਜਾਵੇ ਪਰ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਵੈਸਟ ਏਰੀਏ ਵਿੱਚ ਮਹਿੰਗੇ ਭਾਅ ਟਿਕਟਾਂ ਨੂੰ ਵੇਚਣ ਦੀ ਗੱਲ ਚੱਲ ਰਹੀ ਹੈ। ਸ਼ਰਾਬ ਮਾਫ਼ੀਆ,ਦੜਾ, ਸੱਟਾ ਅਤੇ ਨਸ਼ਾ ਵੇਚਣ ਵਾਲਿਆਂ ਵੱਲੋਂ ਪੈਸੇ ਦੇ ਕੇ ਟਿਕਟਾਂ ਖਰੀਦੀਆਂ ਜਾ ਰਹੀਆਂ ਹਨ। ਨਸ਼ੇ ਨਾਲ ਤਾਂ ਪਹਿਲਾਂ ਹੀ ਨੌਜਵਾਨਾਂ ਦੀਆਂ ਜ਼ਿੰਦਗੀਆਂ ਤਬਾਹ ਹੋ ਰਹੀਆਂ ਹੈ। ਕਿੰਨੀਆਂ ਮਾਵਾਂ ਦੇ ਘਰਾਂ ਦੇ ਚਿਰਾਗ ਬੁਝ ਚੁੱਕੇ ਆ। ਪਰ ਸਾਡੇ ਦੇਸ਼ ਦਾ ਭਵਿੱਖ ਇੰਨਾ ਮਾੜਾ ਹੈ ਕੋਈ ਵੀ ਪਾਰਟੀ ਹੋਵੇ ਉਹ ਸ਼ਰਾਬ ਤਸਕਰ ਜਾਂ ਨਸ਼ਾ ਤਸਕਰਾਂ ਨੂੰ ਠੱਲ ਨਹੀਂ ਪਾ ਸਕੀ। ਆਮ ਆਦਮੀ ਪਾਰਟੀ ਨੇ ਹੋਂਦ ਵਿਚ ਆਉਣ ਤੋਂ ਪਹਿਲਾਂ ਵੀ ਕਈ ਤਰ੍ਹਾਂ ਦੇ ਵਾਅਦੇ ਕੀਤੇ ਸੀ ਪਰ ਸਾਰੇ ਵਾਦੇ ਖੋਖਲੇ ਨਜ਼ਰ ਆ ਰਹੇ ਹਨ। ਦਿਨ ਪ੍ਰਤੀ ਦਿਨ ਚੋਰੀ ਦੀਆਂ ਵਾਰਦਾਤਾਂ ,ਗੋਲੀ ਚੱਲਣ ਦੀਆਂ ਵਾਰਦਾਤਾਂ , ਵੱਧਦੀਆਂ ਜਾ ਰਹੀਆਂ ਹਨ। ਸ਼ਰਾਬ ਤਸਕਰਾਂ ਤੇ ਨਸ਼ਾ ਤਸਕਰਾਂ ਵੱਲੋਂ ਵੀ ਖੁਲੇਆਮ ਨਸ਼ਾ ਵੇਚਿਆ ਜਾ ਰਿਹਾ ਹੈ। ਇਸੇ ਕਰਕੇ ਹਾਈ ਕੋਰਟ ਨੇ ਇਹ ਹੁਕਮ ਸੁਣਾਇਆ ਹੈ ਕਿ ਚੋਣਾਂ ਲਈ ਸਹੀ ਉਮੀਦਵਾਰ ਦੀ ਚੋਣ ਕੀਤੀ ਜਾਵੇ ਨਾਂ ਕਿ ਸ਼ਰਾਬ ਤਸਕਰਾਂ ਦੀ ਤਾਂ ਜੋ ਆਮ ਜਨਤਾ ਨੂੰ ਕਿਸੇ ਵੀ ਤਰਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।







