ਜਲੰਧਰ । ਦੋਆਬਾ ਦਸਤਕ ਨਿਊਜ਼ (ਕਰਨਬੀਰ ਸਿੰਘ )
ਜਲੰਧਰ ਦੇ ਬੱਸ ਸਟੈਂਡ ਦਾ ਇਲਾਕਾ ਅੱਜ ਕਲ ਰੈੱਡ ਲਾਈਟ ਇਲਾਕੇ ਨਾਲ ਵੀ ਜਾਣਿਆ ਜਾਣ ਲੱਗਾ ਹੈ । ਕਿਉ ਕਿ ਰਾਤ ਪੈਂਦੇ ਹੀ ਏਥੇ ਸ਼ਰੇਆਮ ਜਿਸਮ ਫਰੋਸ਼ੀ ਦਾ ਕਾਲਾ ਧੰਦਾ ਸੁਰੂ ਹੋ ਜਾਂਦਾ ਹੈ । ਬਿਲਕੁਲ ਨਜ਼ਦੀਕ ਹੀ ਬੱਸ ਸਟੈਂਡ ਚੌਂਕੀ ਹੈ । ਜਿਥੋ ਦੇ ਮੁਲਾਜਮਾਂ ਦੀ ਠੀਕ ਨੱਕ ਹੇਠਾਂ ਇਹ ਕੰਮ ਹੋ ਰਹੇ ਹਨ ।ਨਜਦੀਕ ਹੀ 2 ਥਾਣਿਆ ਦੀਆ ਪੀਸੀਆਰ ਦੀਆ ਗੱਡੀਆ ਹੋਣ ਦੇ ਬਾਵਜੂਦ ਵੀ ਇਹ ਜਿਸਮ ਫਰੋਸ਼ੀ ਦਾ ਧੰਦਾ ਜੋਰਾਸੋਰਾ ਨਾਲ ਚਲ ਰਿਹਾ ਹੈ । ਜਲੰਧਰ ਸ਼ਹਿਰ ਦੀ ਪੀਸੀਆਰ ਸਿਸਟਮ ਲਗਭਗ ਖ਼ਤਮ ਹੋ ਚੁੱਕਾ ਹੈ । ਸਾਲਾਂ ਤੋਂ ਪੀਸੀਆਰ ਵਿਚ ਟਿਕੇ ਪੁਲਸ ਮੁਲਾਜ਼ਮ ਅਕਸਰ ਪੀਸੀਆਰ ਗੱਡੀਆ ਖੜੀਆ ਕਰਕੇ ਆਪ ਅਰਾਮ ਕਰਦੇ ਨਜ਼ਰ ਆਂਦੇ ਹਨ । ਸ਼ਹਿਰ ਵਿਚ ਪੀਸੀਆਰ ਮੁਲਾਜਮਾਂ ਦੀ ਗਸ਼ਤ ਬਿਲਕੁੱਲ ਹੀ ਖਤਮ ਹੋ ਚੁਕੀ ਹੈ ।
ਮਾਣਯੋਗ ਪੁਲਸ ਕਮਿਸ਼ਨਰ ਸਾਬ ਨੂੰ ਬੱਸ ਸਟੈਂਡ ਦੇ ਆਸਪਾਸ ਰਿਹਾਇਸੀ ਇਲਾਕੇ ਦੇ ਲੋਕਾਂ ਵਲੋ ਮੰਗ ਹੈ ਕਿ ਪੀਸੀਆਰ ਸਿਸਟਮ ਨੂੰ ਠੀਕ ਕੀਤਾ ਜਾਵੇ ਤੇ ਬੱਸ ਸਟੈਂਡ ਦੇ ਨਜ਼ਦੀਕ ਚਲਦੇ ਜਿਸਮ ਫਰੋਸ਼ੀ ਦੇ ਧੰਦੇ ਤੇ ਲਗਾਮ ਕੱਸੀ ਜਾਵੇ |







