HomeJalandharਨਗਰ ਨਿਗਮ ਦੇ ਐਸ,ਡੀ,ਓ ਸ਼੍ਰੀ ਪ੍ਰਸ਼ਾਂਤ ਕੁਮਾਰ ਜੀ ਅਤੇ ਵਾਟਰ ਸਪਲਾਈ ਰਿਕਵਰੀ...

ਨਗਰ ਨਿਗਮ ਦੇ ਐਸ,ਡੀ,ਓ ਸ਼੍ਰੀ ਪ੍ਰਸ਼ਾਂਤ ਕੁਮਾਰ ਜੀ ਅਤੇ ਵਾਟਰ ਸਪਲਾਈ ਰਿਕਵਰੀ ਯੁਨੀਅਨ ਦੇ ਪ੍ਰਧਾਨ ਹਰਜੀਤ ਕੁਮਾਰ ਬੋਬੀ ਵਲੋਂ ਬਕਾਇਆ ਰਾਸ਼ੀਆ ਦੀ ਕਾਰਵਾਈ ਇਕ ਵਾਰ ਫਿਰ ਤੋਂ ਜੋਰਾ ਤੇ

ਜਲੰਧਰ (ਸਾਗਰ ਸ਼ਰਮਾ)- ਨਗਰ ਨਿਗਮ ਜਲੰਧਰ ਦੀ ਜ਼ੋਨ ਨੰ: 7 ਦੇ ਐਸ.ਡੀ.ਓ. ਸ਼੍ਰੀ ਪ੍ਰਸ਼ਾਂਤ ਕੁਮਾਰ ਜੀ, ਵਾਟਰ ਸਪਲਾਈ ਰਿਕਵਰੀ ਯੂਨੀਅਨ ਦੇ ਪ੍ਰਧਾਨ ਸ਼੍ਰੀ ਹਰਜੀਤ ਕੁਮਾਰ ਬੋਬੀ ਜੀ (ਏਰੀਆ ਇੰਚਾਰਜ) ਅਤੇ ਬੀ.ਡੀ ਰਾਜਦੀਪ ਜੀ ਦੀ ਲਗਾਤਾਰ ਸ਼ਿਰਕਤ ਸਦਕਾ ਜਲੰਧਰ ਦੇ ਇੰਡਸਟ੍ਰੀਅਲ ਇਸਟੇਟ ਦੇ ਕਮਰਸ਼ੀਅਲ ਅਦਾਰਿਆਂ ਦੇ ਕਾਫੀ ਸਾਲਾ ਤੋਂ ਚਲਦੇ ਆ ਰਹੇ ਬਕਾਏਜਾਤ ਵਸੂਲ ਲੀਤੇ ਗਏ ਹਨ ਅਤੇ ਕੁਜ ਅਦਾਰਿਆਂ ਤੋਂ 1,54,278 ਰੁਪਏ ਤਕ ਦੀ ਰਾਸ਼ੀ ਵਸੂਲੀ ਗਈ ਹੈ। ਜੋ ਕਿ ਚੈੱਕ ਰਾਹੀ ਐਸ.ਡੀ.ਓ ਸਾਹਿਬ ਨੂੰ ਸਰੈਂਡਰ ਕੀਤੀ ਗਈ। ਇਸ ਦੇ ਨਾਲ ਹੀ ਹਰਜੀਤ ਕੁਮਾਰ ਬੋਬੀ ਜੀ ਨੇ ਕਿਹਾ ਕਿ ਜਿਨਾ ਲੋਕਾਂ ਨੇ ਵਾਟਰ ਸਪਲਾਈ ਅਤੇ ਸੀਵਰੇਜ ਦੇ ਬਿਲਾ ਦਾ ਭੁਗਤਾਨ ਨਹੀ ਕੀਤਾ ਓਹਨਾ ਕੋਲੋ ਜਲਦ ਹੀ ਰਿਕਵਰੀ ਕੀਤੀ ਜਾਵੇਗੀ। ਐਸ.ਡੀ.ਓ ਸ਼੍ਰੀ ਪ੍ਰਸ਼ਾਂਤ ਕੁਮਾਰ ਜੀ ਵਲੋਂ ਜੋਨ ਨੰ:7 ਦੇ ਅਧੀਨ ਆਉਣ ਵਾਲੀਆਂ ਸਾਰੀਆਂ ਕਮਰਸ਼ੀਅਲ ਬਿਲਡਿੰਗਾਂ ਦੇ ਕੁਨੈਕਸ਼ਨਾ ਨੂੰ ਗੈਰਜਾਈਜ ਕਰਵਾਉਣ ਦੀ ਵੀ ਅਪੀਲ ਕੀਤੀ ਗਈ ਹੈ ਤਾਂ ਜੋ ਭਵਿਖ ਵਿਚ ਕੋਈ ਵੀ ਵਿਅਕਤੀ ਜੁਰਮਾਨੇ ਦਾ ਸ਼ਿਕਾਰ ਨਾ ਹੋ ਸਕੇ।

Must Read

spot_img