HomeBreaking NEWS35 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਹੋਇਆ ਨਵਾ ਬੱਸ ਸਟੈਂਡ, ਚਿੱਟਾ...

35 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਹੋਇਆ ਨਵਾ ਬੱਸ ਸਟੈਂਡ, ਚਿੱਟਾ ਹਾਥੀ ਬਣ ਕੇ ਰਹਿ ਗਿਆ

Spread the News

ਫ਼ਾਜ਼ਿਲਕਾ 6, ਦਸੰਬਰ (ਸੁਖਵਿੰਦਰ ਪ੍ਰਦੇਸੀ) ਅੱਜ ਨਗਰ ਕੌਸਲ ਵਲੋ ਪ੍ਰੈਸ ਨੋਟ ਜਾਰੀ ਕੀਤਾ ਗਿਆ ਜਿਸ ਵਿਚ ਉਹਨਾ ਨੇ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਵੇਲੇ ਤਿਆਰ ਕੀਤਾ ਹੋਇਆ ਨਵਾ ਬੱਸ ਸਟੈਂਡ ਜਿਸ ਤੇ ਲਗਭਗ 35 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਬੱਸ ਸਟੈਂਡ ਦਾ ਉਦਘਾਟਨ ਸਾਬਕਾ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਵਲੋ ਕੀਤਾ ਗਿਆ ਸੀ ਪ੍ਰੰਤੂ ਉਦਘਾਟਨ ਹੋਣ ਦੇ ਬਾਵਜੂਦ ਪਿਛਲੇ 2 ਸਾਲਾਂ ਤੋਂ ਬੱਸ ਸਟੈਂਡ ਚਾਲੂ ਨਹੀਂ ਹੋਇਆ ਪ੍ਰੈਸ ਨੋਟ ਵਿੱਚ ਦੱਸਿਆ ਕਿ ਨਗਰ ਕੌਸਲ ਦੇ ਦਫਤਰ ਵਲੋ ਪੱਤਰ ਨੰਬਰ 896 ਤਰੀਕ 25/4/2022 ਨੂੰ ਪੰਜਾਬ ਰੋਡਵੇਜ਼ ਦੇ ਜਰਨਲ ਮਨੇਜਰ ਫਿਰੋਜ਼ਪੁਰ ਨੂੰ ਵੀ ਬੱਸ ਸਟੈਂਡ ਤੋ ਰੋਡਵੇਜ਼ ਦੀਆਂ ਬੱਸਾਂ ਚਲਾਉਣ ਲਈ ਬੇਨਤੀ ਕੀਤੀ ਗਈ ਸੀ ਪਰ ਉਹਨ੍ਹਾਂ ਵਲੋ ਵੀ ਕੋਈ ਉੱਦਮ ਕੀਤਾ ਨਹੀਂ ਗਿਆ

ਉਹਨਾ ਨੇ ਦੱਸਿਆ ਕਿ ਅੱਡਾ ਫੀਸ, ਪਾਰਕਿੰਗ ਫੀਸ, ਅਤੇ ਇਸ ਵਿੱਚ ਬਨੀ ਕੰਟੀਨ ਆਂਦੀ ਇਹਨਾਂ ਸਭ ਨੂੰ ਮਿਲਾ ਕੇ ਲਗਭਗ 18-20 ਲੱਖ ਰੁਪਏ ਦੀ ਸਲਾਨਾ ਆਮਦਨ ਹੋਣ ਦੀ ਸੰਭਾਵਨਾ ਹੈ
ਕੇਂਦਰ ਸਰਕਾਰ ਦੇ ਆਡਿਟ ਵਿਭਾਗ CAG ਵਲੋ ਕੀਤੇ ਗਏ ਨਗਰ ਕੌਸਲ ਫ਼ਾਜ਼ਿਲਕਾ ਦੇ ਆਡਿਟ ਦੌਰਾਨ ਇਸ ਬੱਸ ਸਟੈਂਡ ਦੇ ਚਾਲੂ ਨਾ ਹੋਣ ਸਬੰਧੀ ਆਡਿਟ ਅਬਜੈਕਸ਼ਨ ਵੀ ਲਗਾਇਆ ਗਿਆ ਹੈ ਨਗਰ ਕੌਸਲ ਵਲੋ ਇਸ ਬੱਸ ਸਟੈਂਡ ਵਿੱਚ 5 ਚੌਕੀਦਾਰ ਵੀ ਲਗਾਏ ਗਏ ਹਨ ਜਿਹਨਾਂ ਦੀ ਤਨਖਾਹ 50000 ਰੁਪਏ ਮਹੀਨਾ ਵੀ ਦਿੱਤੀ ਜਾਂਦੀ ਹੈ ਜੌ ਕਿ ਨਗਰ ਕੌਸਲ ਤੇ ਵਾਧੂ ਦਾ ਵਿਤੀ ਬੋਜ਼ ਹੈ
ਨਗਰ ਕੌਂਸਲ ਦੇ ਪ੍ਰਧਾਨ ਵਲੋ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਹੈ ਕਿ ਇਹ ਨਵੇਂ ਬਣੇ ਬੱਸ ਸਟੈਂਡ ਨੂੰ ਜਲਦ ਤੋਂ ਜਲਦ ਸ਼ੁਰੂ ਕਰਵਾਇਆ ਜਾਵੇ ਤਾਂ ਜੌ ਸ਼ੀਹਰ ਵਾਸੀਆਂ ਨੂੰ ਆ ਰਹੀ ਪ੍ਰੇਸ਼ਾਨੀ ਤੋ ਬਚਾਇਆ ਜਾਵੇ ਅਤੇ ਜੌ ਸਰਕਾਰ ਨੇ ਲੱਖਾਂ ਰੁਪਏ ਖਰਚ ਕਰਕੇ ਦੋ ਬਣੇ ਹੋਏ ਕਮਸਟਰੀ ਹਾਲ ਨੂੰ ਤੁੜਵਾ ਕੇ ਨਵਾ ਬੱਸ ਸਟੈਂਡ ਤਿਆਰ ਕਰਵਾਇਆ ਹੈ ਉਸ ਤੋ ਆਮਦਨ ਪ੍ਰਾਪਤ ਕਰਕੇ ਸਰਕਾਰ ਨੂੰ ਲੱਖਾਂ ਰੁਪਏ ਦਾ ਜਲਦ ਤੋਂ ਜਲਦ ਫਾਈਂਦਾ ਉਠਾਇਆ ਜਾ ਸਕੇ

Must Read

spot_img