ਅੱਜ ਮਿਤੀ 12 ਦਸੰਬਰ (ਸੁਖਵਿੰਦਰ ਪਰਦੇਸੀ) ਨੂੰ ਭੈਣੀ ਨੂਰਪੁਰ ਦੇ ਬੱਚਿਆਂ ਨੂੰ ਸਟੇਟ ਖੇਡ ਕੇ ਆਏ ਬੱਚਿਆਂ ਨੂੰ ਅਬੋਹਰ 2 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ਼੍ਰੀ ਭਾਲਾ ਰਾਮ ਜੀ ਵਲੋਂ ਸਨਮਾਨਿਤ ਕੀਤਾ ਗਿਆ l ਭਾਲਾ ਰਾਮ ਜੀ ਨੇ ਸਟੇਟ ਖੇਡ ਕੇ ਆਏ ਬੱਚਿਆਂ ਨੂੰ ਮੈਡਲ ਅਤੇ ਟਰੈਕ ਸੂਟ ਨਾਲ ਸਨਮਾਨਿਤ ਕੀਤਾ l ਉਹਨਾਂ ਬੱਚਿਆ ਸਟਾਫ ਦੀ ਵਧੀਆ ਕਾਰਗੁਜ਼ਾਰੀ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਸਰਕਾਰੀ ਸਕੂਲ ਕਿਸੇ ਵੀ ਪੱਖੋ ਪ੍ਰਾਈਵੇਟ ਸਕੂਲਾਂ ਤੋਂ ਪਿੱਛੇ ਨਹੀਂ ਹਨ l ਉਹਨਾਂ ਨੇ ਸਕੂਲ ਮੁੱਖੀ ਗੁਰਮੀਤ ਸਿੰਘ ਅਤੇ ਸਮੂਹ ਸਟਾਫ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੱਚਿਆ ਨੂੰ ਹੋਰ ਮਿਹਨਤ ਕਰਵਾਈ ਜਾਵੇ ਤਾਂ ਜ਼ੋ ਬੱਚੇ ਹਰ ਮੁਕਾਮ ਤੇ ਅੱਗੇ ਰਹਿਣ l ਮੌਕੇ ਤੇ ਪੌਂਚੇ ਬਲਾਕ ਨੋਡਲ ਅਫਸਰ ਮਹਾਂਵੀਰ ਟਾਂਕ ਜੀ ਨੇ ਵੀ ਬੱਚਿਆ ਦੀ ਵਧੀਆ ਕਾਰਗੁਜ਼ਾਰੀ ਦੀ ਪ੍ਰਸ਼ਸ਼ਾ ਕੀਤੀ l ਇਥੇ ਦੱਸਣ ਯੋਗ ਹੈ ਕਿ ਭੈਣੀ ਨੂਰਪੁਰ ਦੇ ਬੱਚੇ,ਅਧਿਆਪਕਾਂ ਦੀ ਮਿਹਨਤ ਸਦਕਾ ਪਹਿਲੀ ਵਾਰ ਸਟੇਟ ਖੇਡਣ ਗਏ ਹਨ l ਸਟਾਫ਼ ਨੇ ਹੋਰ ਮਿਹਨਤ ਕਰਨ ਦਾ ਭਰੋਸਾ ਵੀ ਦਿੱਤਾ ਹੈ l ਮੌਕੇ ਤੇ ਸਮੂਹ ਸਟਾਫ਼, ਨਗਰ ਪੰਚਾਇਤ ਅਤੇ ਪੱਤਵੰਤੇ ਸੱਜਣ ਵੀ ਹਾਜ਼ਰ ਸਨ l







