HomeGeneralਜਿਲ੍ਹਾ ਫਾਜ਼ਿਲਕਾ ਦੇ ਅਧਿਆਪਕਾਂ ਦੀ ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਕਰਵਾਈ ਗਈ ਇਕ...

ਜਿਲ੍ਹਾ ਫਾਜ਼ਿਲਕਾ ਦੇ ਅਧਿਆਪਕਾਂ ਦੀ ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਕਰਵਾਈ ਗਈ ਇਕ ਰੋਜਾ ਐਡਵੋਕੇਸੀ।

Spread the News

ਫਾਜਿ਼ਲਕਾ 12 ਦਸੰਬਰ (ਸੁਖਵਿੰਦਰ ਪ੍ਰਦੇਸੀ)

ਡਾਇਰੈਕਟਰ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪਰੀਸ਼ਦ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਫਾਜ਼ਿਲਕਾ ਸ.ਸੁਖਵੀਰ ਸਿੰਘ ਬੱਲ ਤੇ ਉਪ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ.) ਫਾਜ਼ਿਲਕਾ ਸ਼੍ਰੀ ਪੰਕਜ ਕੁਮਾਰ ਅੰਗੀ ਦੀ ਰਹਿਨੁਮਾਈ ਵਿੱਚ ਕਿਸ਼ੋਰ ਸਿੱਖਿਆ ਦੀ ਇਕ ਰੋਜਾ ਐਡਵੋਕੇਸੀ ਐਸ.ਕੇ.ਬੀ. ਡੀ.ਏ.ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫਾਜਿਲਕਾ ਵਿਖੇ ਕਰਵਾਈ ਗਈ,ਜਿਸ ਵਿੱਚ ਜਿਲ੍ਹੇ ਦੇ ਸਮੂਹ 232 ਮਿਡਲ,ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਦੋ-ਦੋ ਅਧਿਆਪਕਾਂ(ਇਕ ਮੇਲ ਅਤੇ ਇਕ ਫੀਮੇਲ) ਨੇ ਭਾਗ ਲਿਆ। ਕਿਸ਼ੋਰ ਸਿੱਖਿਆ ਪ੍ਰੋਗਰਾਮ ਦੇ ਨੋਡਲ ਅਫਸਰ ਸ਼੍ਰੀ ਅੰਗੀ ਨੇ ਦੱਸਿਆ ਕਿ ਵੱਖ ਵੱਖ ਸਕੂਲਾਂ ਤੋਂ ਆਏ ਅਧਿਆਪਕਾਂ ਨੂੰ ਜਾਣਕਾਰੀ ਦੇਣ ਲਈ ਚਾਰ ਰਿਸੋਰਸਪਰਸਨਾਂ ਡਾ. ਰਚਨਾ ਪਿ੍ੰਸੀਪਲ ਡਾਇਟ ਕੋੜਿਆਂ ਵਾਲੀ, ਡਾ.ਅਮਿਤ ਜੁਨੇਜਾ ਲੈਕਚਰਾਰ ਕਮਰਸ ਸ.ਸ.ਸ.ਸ. ਸਾਬੂਅਣਾ,ਨਰੇਸ਼ ਕੁਮਾਰ ਡੀ.ਐਮ. ਸਾਇੰਸ ਅਤੇ ਵਿਸ਼ਾਲ ਵਾਟਸ ਕੰਪਿਊਟਰ ਅਧਿਆਪਕ ਸ.ਸ.ਸ.ਸ. ਕਰਨੀ ਖੇੜਾ ਨੇ ਅਪਣੀ ਅਪਣੀ ਭੂਮਿਕਾ ਬਾਖੂਬੀ ਨਿਭਾਈ।ਅੱਗੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਕਿਸ਼ੋਰ ਸਿੱਖਿਆ ਸਬੰਧੀ ਹਰੇਕ ਸਕੂਲ ਦੁਆਰਾ ਨੋਡਲ ਅਫਸਰ ਲਗਾਏ ਗਏ ਹਨ ਜਿਨ੍ਹਾਂ ਦਾ ਮਕਸਦ 8ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਵੱਧਦੀ ਉਮਰ ਨਾਲ ਹੋਣ ਵਾਲੇ ਬਦਲਾਵ ਬਾਰੇ ਜਾਣੂ ਕਰਵਾਉਣਾ ਹੈ ਅਤੇ ਕਿਸ਼ੋਰ ਸਿੱਖਿਆ ਨਾਲ ਸਬੰਧਤ ਪਾਠਕ੍ਰਮ ਪੜਾਉਣਾ ਹੈ ਜਿਸ ਵਿੱਚ ਸਕਾਰਾਤਮਕ ਵਿਵਹਾਰ ਨੂੰ ਮਜ਼ਬੂਤ ਕਰਨ ਲਈ, ਕਿਸ਼ੋਰਾਂ ਦੇ ਜੀਵਨ ਹੁਨਰ ਨੂੰ ਬਿਹਤਰ ਬਣਾਉਣ ਲਈ, ਹਾਣੀਆਂ ਦੇ ਨਕਾਰਾਤਮਕ ਦਬਾਅ ਨਾਲ ਸਿੱਝਣ ਵਿੱਚ ਉਹਨਾਂ ਦੀ ਮਦਦ ਕਰਨ ਲਈ, ਸਕਾਰਾਤਮਕ ਵਿਵਹਾਰ ਵਿਕਸਿਤ ਕਰਨਾ, ਜਿਨਸੀ ਸਿਹਤ ਵਿੱਚ ਸੁਧਾਰ ਕਰਨਾ ਆਦਿ ਸ਼ਾਮਲ ਹੋਵੇਗਾ। ਸਟੇਜ ਸੰਚਾਲਨ ਦੀ ਜਿੰਮੇਵਾਰੀ ਸੁਰਿੰਦਰ ਕੁਮਾਰ ਪੰਜਾਬੀ ਮਾਸਟਰ ਸ.ਮਾ.ਸ.ਸ.ਸ.ਫਾਜ਼ਿਲਕਾ ਵਲੋਂ ਨਿਭਾਈ ਗਈ।ਕਿਸ਼ੋਰ ਸਿੱਖਿਆ ਪ੍ਰੋਗਰਾਮ ਦੇ ਸਮੁੱਚੇ ਪ੍ਰਬੰਧ ਸਤਿੰਦਰ ਬਤਰਾ ਹੈਡਮਾਸਟਰ ਸ.ਹ.ਸ.ਅਸਲਾਮ ਵਾਲਾ ਅਤੇ ਗੁਰਛਿੰਦਰ ਪਾਲ ਸਿੰਘ ਜਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ ਫਾਜ਼ਿਲਕਾ ਵਲੋਂ ਕੀਤਾ ਗਿਆ। ਰਜਿਸਟਰੇਸ਼ਨ ਦਾ ਕੰਮ ਕਰਨ ਕੌਸ਼ਕ, ਜਗਮੀਤ ਸਿੰਘ ਅਤੇ ਹਰਮਨਜੀਤ ਵਲੋਂ ਬਾਖੂਬੀ ਨਿਭਾਇਆ ਗਿਆ।ਇਸ ਪ੍ਰੋਗਰਾਮ ਵਿਚ ਸਾਰੇ ਸਕੂਲਾਂ ਦੇ ਨੋਡਲ ਅਫਸਰਾਂ ਤੋਂ ਇਲਾਵਾ ਸ਼੍ਰੀਮਤੀ ਅੰਜੂ ਸੇਠੀ ਉੱਪ ਜਿਲ੍ਹਾ ਸਿੱਖਿਆ ਅਫਸਰ(ਐ.ਸਿ.) ਫਾਜ਼ਿਲਕਾ,ਗੌਤਮ ਗੌੜ ਡੀ.ਐਮ. ਸਤਿੰਦਰ ਸਚਦੇਵਾ ਬੀ.ਐਮ.,ਹਰਸ਼ਿੰਦਰ ਸਿੰਘ ਵੋਕੇਸ਼ਨਲ ਮਾਸਟਰ,ਸ਼ਮਸ਼ੇਰ ਸਿੰਘ ਮੌਜੂਦ ਸਨ।

Must Read

spot_img