ਕਿਸੇ ਵੀ ਇਨਸਾਨ ਦੀ ਤਰੱਕੀ ਦੀ ਚਾਬੀ ਉਸ ਦੀ ਮਿਹਨਤ ਹੁੰਦੀ ਹੈ ।ਇਨਸਾਨ ਜਿੰਨੀ ਜਿਆਦਾ ਮਿਹਨਤ ਕਰਦਾ ਹੈ ਉਨਾ ਹੀ ਉਸਨੂੰ ਫਲ ਮਿਲਦਾ ਹੈ ।ਦੁਨੀਆ ਵਿੱਚ ਜਿੰਨੇ ਵੀ ਤਰਕਸ਼ੀਲ ਦੇਸ਼ ਹਨ ਉਹਨਾਂ ਦੀ ਤਰੱਕੀ ਦਾ ਕਾਰਨ ਉਥੋਂ ਦੇ ਲੋਕਾਂ ਦੀ ਮਿਹਨਤ ਹਨ । ਮਿਹਨਤ ਮਨੁੱਖ ਦੇ ਅੰਦਰ ਆਤਮ ਵਿਸ਼ਵਾਸ ਅਤੇ ਹੌਸਲਾ ਪੈਦਾ ਕਰਦੀ ਹੈ ।ਮਿਹਨਤੀ ਆਦਮੀ ਕਦੇ ਵੀ ਅਸਫਲ ਨਹੀਂ ਹੁੰਦਾ । ਇਸ ਤਰਹਾਂ ਹਰ ਇਨਸਾਨ ਦੇ ਜੀਵਨ ਵਿੱਚ ਮਿਹਨਤ ਜਰੂਰੀ ਹੈ। ਮਿਹਨਤੀ ਆਦਮੀ ਹਮੇਸ਼ਾ ਚੁਸਤ ਹੁੰਦਾ ਹੈ। ਮਿਹਨਤ ਨਾ ਕਰਨ ਵਾਲਾ ਆਦਮੀ ਆਲਸੀ ਹੁੰਦਾ ਹੈ ਅਤੇ ਉਹ ਜ਼ਿੰਦਗੀ ਵਿੱਚ ਕਦੇ ਵੀ ਸਫਲਤਾ ਪ੍ਰਾਪਤ ਨਹੀਂ ਕਰ ਪਾਉਂਦਾ ।ਇਸ ਲਈ ਸਹੀ ਕਿਹਾ ਹੈ ਸਹੀ ਕਿਹਾ ਹੈ ਕਿ ਮਿਹਨਤ ਹੀ ਸਫਲਤਾ ਦੀ ਕੁੰਜੀ ਹੈ।
ਪੰਕਜ ਮਰਵਾਹਾ
ਈ.ਟੀ.ਟੀ ਟੀਚਰ . ਸਰਕਾਰੀ ਐਲੀਮੈਂਟਰੀ ਸਕੂਲ ਡੋਗਰਾਂਵਾਲ







