ਸਮੇਂ ਦੀ ਕਦਰ
ਹਰ ਵਿਅਕਤੀ ਦੇ ਜੀਵਨ ਵਿੱਚ ਸਮੇਂ ਦਾ ਬਹੁਤ ਮਹੱਤਵ ਹੈ ।ਜਿਹੜਾ ਸਮਾਂ ਇੱਕ ਵਾਰ ਲੰਘ ਜਾਂਦਾ ਹੈ ਉਹ ਕਦੇ ਵਾਪਸ ਨਹੀਂ ਆਉਂਦਾ ।ਸਮੇਂ ਦੀ ਕਦਰ ਹਰ ਇਨਸਾਨ ਨੂੰ ਕਰਨੀ ਚਾਹੀਦੀ ਹੈ ।ਸਫਲਤਾ ਉਸਨੂੰ ਹੀ ਮਿਲਦੀ ਹੈ ਜਿਹੜੇ ਸਮੇਂ ਦੀ ਕਦਰ ਕਰਦੇ ਹਨ। ਮਨੁੱਖ ਦੇ ਨਾਲ ਨਾਲ ਕੁਦਰਤ ਵੀ ਸਮੇਂ ਅਨੁਸਾਰ ਚਲਦੀ ਹੈ ।ਦਿਨ ਰਾਤ ਬਣਨਾ ਰੁੱਤਾਂ ਦਾ ਬਦਲਣਾ ਸਭ ਸਮੇਂ ਨਾਲ ਹੀ ਹੁੰਦਾ ਹੈ। ਜੋ ਲੋਕ ਸਮੇਂ ਅਨੁਸਾਰ ਚਲਦੇ ਹਨ ਅਤੇ ਸਮੇਂ ਦੀ ਕਦਰ ਕਰਦੇ ਹਨ ਉਹ ਹਮੇਸ਼ਾ ਤਰੱਕੀ ਕਰਦੇ ਹਨ ।ਵਿਦਿਆਰਥੀਆਂ ਨੂੰ ਵੀ ਇਸ ਦੀ ਮਹੱਤਤਾ ਬਾਰੇ ਦੱਸਣਾ ਹਰ ਅਧਿਆਪਕ ਦਾ ਫਰਜ਼ ਹੈ।
ਪੰਕਜ ਮਰਵਾਹਾ
ਈ.ਟੀ.ਟੀ ਟੀਚਰ . ਸਰਕਾਰੀ ਐਲੀਮੈਂਟਰੀ ਸਕੂਲ ਡੋਗਰਾਂਵਾਲ







