ਜਲੰਧਰ ਡੀਡੀ ਨਿਊਜ਼ਪੇਪਰ। ਕਰਨਬੀਰ ਸਿੰਘ
ਸ਼੍ਰੀ ਕੁਲਦੀਪ ਸਿੰਘ ਚਾਹਲ, IPS, ਕਮਿਸ਼ਨਰ ਪੁਲਿਸ, ਜਲੰਧਰ ਜੀ ਵੱਲੋ ਮਾੜੇ ਅਨਸਰਾਂ ਖਿਲ਼ਾਫ ਚਲਾਈ ਗਈ ਮੁਹਿੰਮ ਤਹਿਤ ਸ੍ਰੀ ਜਸਕਿਰਨਜੀਤ ਸਿੰਘ ਤੇਜਾ, PPS, DCP-Investigation, ਦੀ ਯੋਗ ਅਗਵਾਈ ਵਿੱਚ,ਸ਼੍ਰੀ ਕੰਵਲਪ੍ਰੀਤ ਸਿੰਘ, PPS, ADCP-Inv., ਅਤੇ ਸ਼੍ਰੀ ਹਰਪ੍ਰੀਤ ਸਿੰਘ, PPS ACP-Cyber Crime ਦੀ ਨਿਗਰਾਨੀ ਹੇਠ,ਐਸ.ਆਈ. ਸੰਦੀਪ ਕੋਰ ਇੰਚਾਰਜ ਟੈਕਨੀਕਲ ਸੈੱਲ ਜਲੰਧਰ ਦੀ ਪੁਲਿਸ ਟੀਮ ਵੱਲੋਂ ਵੱਖ-ਵੱਖ ਮੁੱਕਦਮਿਆ ਵਿੱਚ ਖੋਹ ਹੋਏ,ਕੁੱਲ 20 ਫੋਨਾਂ ਨੂੰ ਟਰੇਸ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।ਜੋ ਅੱਜ ਮਿਤੀ 02.03.2023 ਨੂੰ ਇਹਨਾਂ ਖੋਹ ਹੋਏ,ਮੋਬਾਇਲ ਫੋਨਾਂ ਦੇ ਅਸਲ ਮਾਲਕਾਂ ਨੂੰ ਇਹਨਾਂ ਦੇ ਖੋਹ/ਗੁੰਮ ਹੋਏ ਮੋਬਾਇਲ ਫੋਨ ਟਰੇਸ ਕਰਕੇ ਇਹਨਾਂ ਦੇ ਹਵਾਲੇ ਕੀਤੇਗਏ।ਇਸ ਦੇ ਨਾਲ-ਨਾਲ ਆਮ ਪਬਲਿਕ ਨੂੰ ਸੂਚਿਤ ਕੀਤਾ ਗਿਆ ਕਿ ਜੇਕਰ ਕਿਸੇ ਵੀ ਵਿਅਕਤੀ ਦਾ ਕੋਈ ਮੋਬਾਇਲ ਫੋਨ,ਗੁੰਮ ਹੋਵੇ ਜਾਂ ਖੋਹ ਹੋਵੇ ਤਾਂ ਉਹ ਇਸਦੀ ਸੂਚਨਾ ਤੁਰੰਤ ਪੁਲਿਸ ਕੰਟਰੋਲ ਰੂਮ ਦੇ ਹੈਲਪ ਲਾਇਨ ਨੰ. 112 ਪਰ ਦਿੱਤੀ ਜਾਵੇਤਾਂ ਜੋ ਇਸ ਸਬੰਧੀ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ।







