ਆਪਣੀ ਸਰਹੱਦ ’ਚ ਖੜੇ ਹਜ਼ਾਰਾਂ ਪਾਕਿਸਤਾਨੀਆਂ ਨੇ ਲਿਆ ਆਨੰਦ
ਫਾਜ਼ਿਲਕਾ ,
ਫਾਜ਼ਿਲਕਾ ਦੀ ਭਾਰਤ-ਪਾਕਿਸਤਾਨ ਸਰਹੱਦ ਦੀ ਅੰਤਰਰਾਸ਼ਟਰੀ ਸਾਦਕੀ ਚੌਕੀ ’ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਕਲਾਕਾਰਾਂ ਨੇ ਹੋਲੀ ਦੇ ਤਿਓਹਾਰ ’ਤੇ ਪ੍ਰੋਗਰਾਮ ਪੇਸ਼ ਕਰਕੇ ਬੀ.ਐਸ.ਐਫ. ਦੇ ਜਵਾਨਾਂ ਨਾਲ ਫੁੱਲਾਂ ਦੀ ਹੋਲੀ ਖੇਡੀ, ਜਿਸ ਦਾ ਪਾਕਿਸਤਾਨੀਆਂ ਨੇ ਸਰਹੱਦ ’ਤੇ ਖੜੇ ਰਹਿਕੇ ਆਨੰਦ ਲਿਆ।
ਜਾਣਕਾਰੀ ਦਿੰਦੇ ਹੋਏ ਬੀ.ਐਸ.ਐਫ. ਦੇ ਪੁਰਾਣੇ ਸਹਿਯੋਗੀ ਅਤੇ ਬਾਰਡਰ ਏਰੀਆ ਵਿਕਾਸ ਫਰੰਟ ਦੇ ਪ੍ਰਧਾਨ ਲੀਲਾਧਰ ਸ਼ਰਮਾ ਨੇ ਦੱਸਿਆ ਕਿ ਬੀ.ਐਸ.ਐਫ. ਦੀ 55ਵੀਂ ਬਟਾਲੀਅਨ ਦੇ ਕਮਾਂਡੈਂਟ ਕਰੁਣਾਨਿਧਰੀ ਤਿ੍ਰਪਾਠੀ ਦੀ ਪ੍ਰਧਾਨਗੀ ’ਚ ਆਯੋਜਤ ਇਸ ਰੰਗਾਰੰਗ ਪ੍ਰੋਗਰਾਮ ’ਚ ਅਬੋਹਰ ਤੋਂ ਅੱਲਾ ਡਾਂਸ ਏਰੋਬਿਕਸ ਸੁਸਾਇਟੀ ਦੇ ਪ੍ਰਧਾਨ ਬਿੱਟੂ ਖੁਰਾਣਾ ਦੀ ਪ੍ਰਧਾਨਗੀ ’ਚ ਡਾਂਸ ਦੀ ਦੁਨੀਆਂ ’ਚ ਰਾਸ਼ਟਰੀ ਪੱਧਰ ’ਤੇ ਕਈ ਇਨਾਮ ਜਿੱਤ ਚੁੱਕੇ ਫਾਜ਼ਿਲਕਾ ਦੀ ਸ਼ਾਨ ਵੇਦ ਪ੍ਰਕਾਸ਼ ਅੱਲਾ ਅਤੇ ਉਨ੍ਹਾਂ ਦੇ ਸਾਥੀਆਂ ਸੁਨੀਲ ਸਾਰਸਵਤ, ਮੰਜੂ ਸੋਨੀ, ਰੀਟਾ, ਅਰਚਨਾ, ਨੀਲਮ ਬਠਲਾ, ਦੇਸ ਰਾਜ ਕੰਬੋਜ, ਸੁਖਵਿੰਦਰ ਸਿੰਘ ਆਦਿ ਨੇ ਜਦੋਂ ਆਪਣੇ ਡਾਂਸ ਦੇ ਜੋਹਰ ਵਿਖਾਏ ਤਾਂ ਰਿਟਰੀਟ ਵੇਖਣ ਆਏ ਹਜ਼ਾਰਾਂ ਦਰਸ਼ਕ ਵੀ ਨੱਚਣ ਲਈ ਮਜ਼ਬੂਰ ਹੋ ਗਏ। ਇਸ ਮੌਕੇ ਫਾਜ਼ਿਲਕਾ ਦੇ ਸਮਾਜਸੇਵਕ ਅਜੈ ਸਾਵਨ ਸੁਖਾ, ਰਾਕੇਸ਼ ਨਾਗਪਾਲ, ਵਿਕਾਸ ਡਾਗਾ, ਨਰੇਸ਼ ਮਿੱਤਲ, ਲੀਲਾਧਰ ਸ਼ਰਮਾ ਅਤੇ ਅਬੋਹਰ ਤੋਂ ਆਈ ਟੀਮ ਨੇ ਬੀ.ਐਸ.ਐਫ. ਕਮਾਂਡੈਟ ਕੇ.ਐਨ. ਤਿ੍ਰਪਾਠੀ ਅਤੇ ਹੋਰਨਾ ਅਹੁੱਦੇਦਾਰਾਂ ਨੂੰ ਯਾਦਗਾਰੀ ਚਿੰਨ੍ਹ ਦੇਕੇ ਸਨਮਾਨਤ ਕੀਤਾ ਅਤੇ ਮਠਿਆਈਆਂ ਖੁਆਕੇ ਜਵਾਨਾਂ ਨੂੰ ਹੋਲੀ ਦੇ ਤਿਓਹਾਰ ਦੀਆਂ ਵਧਾਈਆਂ ਦਿੱਤੀਆਂ।ਪੰਜਾਬ ਨੈੱਟਵਰਕ







