HomeBreaking NEWSਜਿਹੜੀ ਸਰਕਾਰ ਪੇਪਰ ਵੀ ਪਾਰਦਰਸ਼ਤਾ ਨਾਲ ਨਹੀਂ ਕਰਵਾ ਸਕਦੀ,ਉਸ ਤੋਂ ਸਿੱਖਿਆ ਦੇ...

ਜਿਹੜੀ ਸਰਕਾਰ ਪੇਪਰ ਵੀ ਪਾਰਦਰਸ਼ਤਾ ਨਾਲ ਨਹੀਂ ਕਰਵਾ ਸਕਦੀ,ਉਸ ਤੋਂ ਸਿੱਖਿਆ ਦੇ ਵਿੱਚ ਸੁਧਾਰਾਂ ਦੀ ਕਾਹਦੀ ਆਸ :- ਸੁਖਵਿੰਦਰ ਸਿੰਘ ਚਾਹਲ

Spread the News

ਜਲੰਧਰ: 13 ਮਾਰਚ (ਕਰਨਬੀਰ ਸਿੰਘ ) ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸਬੂਾਈ ਆਗੂਆਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਸਕੱਤਰ ਕੁਲਦੀਪ ਸਿੰਘ ਦੌੜਕਾ,ਵਿੱਤ ਸਕੱਤਰ ਅਮਨਦੀਪ ਸ਼ਰਮਾਂ, ਪ੍ਰੈਸ ਸਕੱਤਰ ਸੁਰਜੀਤ ਮੁਹਾਲੀ , ਸਹਾਇਕ ਪ੍ਰੈਸ ਸਕੱਤਰ ਕਰਨੈਲ ਫਿਲੌਰ ਆਦਿ ਨੇ ਕਿਹਾ ਹੈ ਕਿ ਬੀਤੇ ਦਿਨਾਂ ਵਿੱਚ ਪੰਜਾਬ ਟੈੱਟ ਦੇ ਪੇਪਰਾਂ ਵਿੱਚ ਅਣਗਹਿਲੀ ਸਰਕਾਰ ਦੀ ਪਾਰਦਰਸ਼ਤਾ ਵਾਲੀ ਨੀਤੀ ਤੇ ਧੱਬਾ ਹੈ, ਇਸ ਤੋਂ ਪਹਿਲਾਂ ਅੰਗਰੇਜ਼ੀ ਦਾ ਬਾਹਰਵੀਂ ਦਾ ਸਲਾਨਾ ਪੇਪਰ ਵੀ ਲੀਕ ਹੋਇਆ ਸੀ ਜਿਸਦੀ ਜਾਂਚ ਵੀ ਹਾਲੇ ਅਧੂਰੀ ਫਿਰਦੀ ਹੈ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਟੈੱਟ ਦੇ ਅਤਿ ਮਹੱਤਵਪੂਰਨ ਪੇਪਰਾਂ ਵਿੱਚ ਅਣਗਹਿਲੀ ਵਰਤਣ ਵਾਲੇ ਦੋਸ਼ੀਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ, ਉਹਨਾਂ ਕਿਹਾ ਹੈ ਕਿ ਜਿਹੜੀ ਸਰਕਾਰ ਪਹਿਲਾਂ ਨਾਇਬ ਤਹਿਸੀਲਦਾਰ ਤੇ ਬਾਹਰਵੀਂ ਦੇ ਪੇਪਰਾਂ ਦੇ ਲੀਕ ਹੋਣ ਤੋਂ ਨਹੀਂ ਰੋਕ ਸਕੀ ਤੇ ਹੁਣ ਅਤਿ ਸੰਵੇਦਨਸ਼ੀਲ ਤੇ ਮਹੱਤਵਪੂਰਣ ਪੰਜਾਬ ਟੈੱਟ ਦਾ ਵੀ ਪੇਪਰ ਪਾਰਦਰਸ਼ਤਾ ਨਾਲ ਨਹੀਂ ਕਰਵਾ ਸਕੀ ਤਾਂ ਉਸ ਤੋਂ ਸਿੱਖਿਆ ਦੇ ਸੁਧਾਰਾ ਦੀ ਕੀ ਆਸ ਕੀਤੀ ਜਾ ਸਕਦੀ ਹੈ, ਟੈੱਟ ਦਾ ਪੇਪਰ ਰੱਦ ਹੋਣ ਕਰਕੇ ਪੰਜਾਬ ਦੇ ਲੱਖਾਂ ਬੇਰੁਜ਼ਗਾਰ ਅਧਿਆਪਕਾਂ ਨੂੰ ਮਾਨਸਿਕ ਤੌਰ ਤੇ ਵੀ ਤਕਲੀਫ਼ਾਂ ਦਾ ਸਾਹਮਣਾ ਕਰਨਾ ਪਿਆ ਹੈ ਤੇ ਉਨ੍ਹਾਂ ਦੇ ਪੈਸੇ ਤੇ ਸਮੇਂ ਦੀ ਬਰਬਾਦੀ ਵੀ ਹੋਈ ਹੈ। ਉਹਨਾਂ ਕਿਹਾ ਹੈ ਕਿ ਪੰਜਾਬ ਸਰਕਾਰ ਦਾ ਧਿਆਨ ਪਰਚਾਰ ਤੇ ਜਿਆਦਾ ਹੈ ਤੇ ਜ਼ਮੀਨੀ ਹਕੀਕਤਾਂ ਕੁਝ ਹੋਰ ਹਨ।

ਇਸ ਸਮੇਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਗੁਰਬਿੰਦਰ ਸਸਕੌਰ, ਕੁਲਦੀਪ ਪੂਰੋਵਾਲ, ਮੰਗਲ ਟਾਂਡਾ,ਮਨੋਹਰ ਲਾਲ ਸ਼ਰਮਾ, ਗੁਰਦੀਪ ਬਾਜਵਾ, ਗੁਰਪ੍ਰੀਤ ਅੰਮੀਵਾਲ, ਦੇਵੀ ਦਿਆਲ, ਬਲਵਿੰਦਰ ਭੁੱਟੋ, ਰਜੇਸ਼ ਕੁਮਾਰ, ਹਰਿੰਦਰ ਬਰਨਾਲਾ, ਗੁਰਦਾਸ ਮਾਨਸਾ, ਜਗਜੀਤ ਸਿੰਘ ਮਾਨ, ਪ੍ਰਭਜੀਤ ਸਿੰਘ ਰਸੂਲਪੁਰ, ਪੁਸ਼ਪਿੰਦਰ ਪਟਿਆਲਾ, ਸੁਭਾਸ਼ ਪਠਾਨਕੋਟ, ਸੁਖ ਚੈਨ ਕਪੂਰਥਲਾ, ਬੋਧ ਰਾਜ, ਨੀਰਜ ਯਾਦਵ, ਪਰਮਜੀਤ ਸ਼ੇਰੋਵਾਲ, ਮਨਜੀਤ ਬਰਾੜ, ਕੁਲਦੀਪ ਸਿੰਘ, ਦਿਲਦਾਰ ਭੰਡਾਲ਼, ਸਰਬਜੀਤ ਸਿੰਘ ਬਰਾੜ, ਬਿਕਰਮਜੀਤ ਸਿੰਘ, ਸੁੱਚਾ ਸਿੰਘ, ਰਵਿੰਦਰ ਸਿੰਘ ਪੱਪੀ, ਨਰਿੰਦਰ ਸਿੰਘ, ਸਤਵੰਤ ਸਿੰਘ ਤੇ ਦਿਲਬਾਗ ਸਿੰਘ ਆਦਿ ਆਗੂ ਹਾਜ਼ਰ ਸਨ ।

Must Read

spot_img