HomePunjabBathinda News: ਕੇਂਦਰੀ ਜੇਲ੍ਹ 'ਚੋਂ ਫਿਰ ਮਿਲੇ ਮੋਬਾਈਲ ਫੋਨ, ਜੇਲ੍ਹ ਪ੍ਰਸ਼ਾਸਨ ਦਾ...

Bathinda News: ਕੇਂਦਰੀ ਜੇਲ੍ਹ ‘ਚੋਂ ਫਿਰ ਮਿਲੇ ਮੋਬਾਈਲ ਫੋਨ, ਜੇਲ੍ਹ ਪ੍ਰਸ਼ਾਸਨ ਦਾ ਦਾਅਵਾ- ਦੋ ਫੋਨ ਖਰਾਬ ਹਨ

Spread the News

Bathinda News: ਪੰਜਾਬ ਦੀਆਂ ਜੇਲ੍ਹਾਂ ਕੈਦੀਆਂ ਕੋਲ ਮੋਬਾਈਲ ਪਹੁੰਚਣ ਦਾ ਸਿਲਸਿਲਾ ਨਹੀਂ ਰੁਕ ਰਿਹਾ। ਸਭ ਤੋਂ ਵੱਧ ਚਰਚਾ ਵਿੱਚ ਰਹਿੰਦੀ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚੋਂ ਫਿਰ ਮੋਬਾਈਲ ਬਰਾਮਦ ਹੋਏ ਹਨ। ਇਹ ਫੋਨ ਤਲਾਸ਼ੀ ਮੁਹਿੰਮ ਦੌਰਾਨ ਮਿਲੇ ਹਨ।

ਹਾਸਲ ਜਾਣਕਾਰੀ ਮੁਤਾਬਕ ਜੇਲ੍ਹ ਪ੍ਰਸ਼ਾਸਨ ਨੇ ਚਾਰ ਮੋਬਾਈਲ ਫੋਨ ਬਰਾਮਦ ਕੀਤੇ ਹਨ। ਜੇਲ੍ਹ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਦੋ ਫੋਨ ਖਰਾਬ ਹਨ। ਪੁਲਿਸ ਵੱਲੋਂ ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ਤੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਅਹਿਮ ਗੱਲ ਹੈ ਕਿ ਜੇਲ੍ਹ ਪ੍ਰਸਾਸ਼ਨ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਜੈਮਰ ਲੱਗੇ ਹੋਏ ਹਨ। ਇਸ ਲਈ ਜੇਲ੍ਹ ਅੰਦਰ ਕਿਸੇ ਵੀ ਹਾਲਾਤ ਵਿੱਚ ਕੋਈ ਵੀ ਫੋਨ ਨਹੀਂ ਚੱਲਦਾ। ਹੁਣ ਸਵਾਲ ਇਹ ਹੈ ਕਿ ਜੇਕਰ ਫੋਨ ਨਹੀਂ ਚੱਲਦੇ ਤਾਂ ਕੈਦ ਜੇਲ੍ਹ ਅੰਦਰ ਇਨ੍ਹਾਂ ਫੋਨਾਂ ਦਾ ਕੀ ਕਰਦੇ ਹਨ।

Must Read

spot_img