ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਨੇ ਇਤਿਹਾਸ ਰਚਿਆ ਹੈ। ਜੈਵਲਿਨ ਥ੍ਰੋਅਰ ਨੀਰਜ ਡਾਇਮੰਡ ਲੀਗ ਵਿੱਚ ਬੈਕ-ਟੂ-ਬੈਕ ਸੋਨ ਜਿੱਤਣ ਵਾਲਾ ਪਹਿਲਾ ਭਾਰਤੀ ਖਿਡਾਰੀ ਬਣ ਗਿਆ ਹੈ। ਦੱਸ ਦਈਏ ਕਿ ਦੋਹਾ ਵਿੱਚ ਚੱਲ ਰਹੀ ਡਾਇਮੰਡ ਲੀਗ ਦੇ ਪੁਰਸ਼ ਜੈਵਲਿਨ ਥ੍ਰੋਅ ਮੁਕਾਬਲੇ ਦੇ ਫਾਈਨਲ ਵਿੱਚ ਨੀਰਜ ਨੇ 88.67 ਮੀਟਰ ਥਰੋਅ ਕਰਕੇ ਸੋਨ ਤਗ਼ਮਾ ਜਿੱਤਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 2022 ਵਿੱਚ ਵੀ ਨੀਰਜ ਚੋਪੜਾ ਨੇ ਡਾਇਮੰਡ ਲੀਗ ਵਿੱਚ ਸੋਨ ਤਮਗਾ ਜਿੱਤਿਆ ਸੀ।
ਨੀਰਜ ਦੇ ਇਸ ਈਵੈਂਟ ਵਿੱਚ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਉਸ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 88.67 ਮੀਟਰ ਦਾ ਜੈਵਲਿਨ ਸੁੱਟਿਆ। ਦੂਜੀ ਕੋਸ਼ਿਸ਼ ਵਿੱਚ ਨੀਰਜ ਨੇ 86.04 ਮੀਟਰ ਦੂਰ ਜੈਵਲਿਨ ਸੁੱਟਿਆ। ਤੀਜੇ ਵਿੱਚ 85.47 ਮੀਟਰ ਦੂਰ. ਚੌਥੀ ਕੋਸ਼ਿਸ਼ ਨੂੰ ਨੀਰਜ ਨੇ ਫਾਊਲ ਕੀਤਾ। 5ਵੀਂ ਕੋਸ਼ਿਸ਼ ‘ਚ ਨੀਰਜ ਨੇ 85.37 ਦਾ ਜੈਵਲਿਨ ਸੁੱਟਿਆ ਜਦਕਿ ਛੇਵੀਂ ਕੋਸ਼ਿਸ਼ ‘ਚ ਨੀਰਜ ਨੇ 86.52 ਮੀਟਰ ਦਾ ਜੈਵਲਿਨ ਸੁੱਟਿਆ।







