HomeBhahwanigarhਕਮਿਸ਼ਨਰੇਟ ਪੁਲਿਸ ਜਲੰਧਰ ਨੇ ਸ਼ਹਿਰ ਵਿੱਚ ਹਾਈ-ਟੈਕ ਨਾਕੇ ਲਗਾ ਕੇ ਸੁਰੱਖਿਆ ਕੀਤੀ...

ਕਮਿਸ਼ਨਰੇਟ ਪੁਲਿਸ ਜਲੰਧਰ ਨੇ ਸ਼ਹਿਰ ਵਿੱਚ ਹਾਈ-ਟੈਕ ਨਾਕੇ ਲਗਾ ਕੇ ਸੁਰੱਖਿਆ ਕੀਤੀ ਹੋਰ ਮਜ਼ਬੂਤ

Spread the News

ਜਲੰਧਰ,12ਅਗਸਤ (ਕਰਨਬੀਰ ਸਿੰਘ) :ਆਜ਼ਾਦੀ ਦਿਵਸ ਦੇ ਮਦੇਨਜ਼ਰ, ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਸ਼ਹਿਰ ਦੇ ਪੰਜ ਰਣਨੀਤਿਕ ਤੌਰ ‘ਤੇ ਮਹੱਤਵਪੂਰਨ ਥਾਵਾਂ ‘ਤੇ ਹਾਈ-ਟੈਕ ਨਾਕੇ ਤੈਨਾਤ ਕੀਤੇ ਗਏ ਹਨ। ਇਹ ਸੁਰੱਖਿਆ ਨਾਕੇ ਅਪਰਾਧਕ ਗਤੀਵਿਧੀਆਂ ਨੂੰ ਰੋਕਣ, ਕਾਨੂੰਨ-ਵਿਵਸਥਾ ਕਾਇਮ ਰੱਖਣ ਅਤੇ ਇਸ ਸੰਵੇਦਨਸ਼ੀਲ ਸਮੇਂ ਦੌਰਾਨ ਜਨ-ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਲਗਾਏ ਗਏ ਹਨ।ਪੁਲਿਸ ਕਮਿਸ਼ਨਰ, ਸ਼੍ਰੀਮਤੀ ਧਨਪ੍ਰੀਤ ਕੌਰ ਵੱਲੋਂ ਸਾਰੇ ਨਾਕਿਆਂ ਦੀ ਵਿਸਥਾਰਪੂਰਵਕ ਖੁਦ ਜਾਂਚ ਕੀਤੀ ਗਈ ਹੈ, ਅਤੇ ਹਰ ਨਾਕੇ ਦੀ ਸਿੱਧੀ ਦੇਖ-ਰੇਖ ਏ.ਸੀ.ਪੀ. ਦਰਜੇ ਦੇ ਪੁਲਿਸ ਅਧਿਕਾਰੀ ਵੱਲੋਂ ਕੀਤੀ ਜਾ ਰਹੀ ਹੈ। ਹਾਈ-ਟੈਕ ਨਾਕੇ ਹੇਠ ਲਿਖੀਆਂ ਥਾਵਾਂ ‘ਤੇ ਲਗਾਏ ਗਏ ਹਨ: *ਦਾਣਾ ਮੰਡੀ ਟੀ ਪੁਆਇੰਟ (ਨਜ਼ਦੀਕ ਵਰਕਸ਼ਾਪ ਚੌਕ), ਵਰਿਆਣਾ ਮੋੜ, ਬੀ.ਐਸ.ਐਫ. ਚੌਕ, ਜੀ.ਐਨ.ਏ. ਚੌਕ, ਅਤੇ ਧੋਗਰੀ ਮੋੜ* । ਇਨ੍ਹਾਂ ਨਾਕਿਆਂ ‘ਤੇ ਅਧੁਨਿਕ ਬੈਰੀਕੇਡਿੰਗ ਪ੍ਰਣਾਲੀ, ਵੱਖ-ਵੱਖ ਅਡਵਾਂਸ ਉਪਕਰਣ ਅਤੇ ਐਮਰਜੈਂਸੀ ਰਿਸਪਾਂਸ ਸਾਜੋ-ਸਾਮਾਨ ਉਪਲਬਧ ਹਨ। ਵਿਸ਼ੇਸ਼ ਧਿਆਨ ਸ਼ਹਿਰ ਦੇ ਪ੍ਰਵੇਸ਼ ਅਤੇ ਨਿਕਾਸ ਪੁਆਇੰਟਾ ‘ਤੇ ਸ਼ੱਕੀ ਵਾਹਨਾਂ ਅਤੇ ਵਿਅਕਤੀਆਂ ਦੀ ਸੰਪੂਰਨ ਜਾਂਚ ‘ਤੇ ਦਿੱਤਾ ਜਾ ਰਿਹਾ ਹੈ। ਚੈਕਿੰਗ ਦੌਰਾਨ PAIS ਐਪ ਦੀ ਵਰਤੋਂ ਕੀਤੀ ਗਈ, ਤਾਂ ਜੋ ਸ਼ੱਕੀ ਵਿਅਕਤੀਆਂ ਦੇ ਅਪਰਾਧਿਕ ਰਿਕਾਰਡ ਦੀ ਪੁਸ਼ਟੀ ਕੀਤੀ ਜਾ ਸਕੇ। ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸਚੇਤ ਰਹਿਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਸੂਚਨਾ ਪੁਲਿਸ ਹੈਲਪਲਾਈਨ 112 ‘ਤੇ ਦੇਣ।

Must Read

spot_img