HomeJalandhar3 ਡਿਫਾਲਟਰਾਂ ਦੀਆਂ ਦੁਕਾਨਾਂ ਸੀਲ, ਹਣ ਤਕ 6 ਕਰੋੜ ਦੀ ਵਸੂਲੀ

3 ਡਿਫਾਲਟਰਾਂ ਦੀਆਂ ਦੁਕਾਨਾਂ ਸੀਲ, ਹਣ ਤਕ 6 ਕਰੋੜ ਦੀ ਵਸੂਲੀ

ਜਲੰਧਰ : ਨਗਰ ਨਿਗਮ ਵੱਲੋਂ ਟੈਕਸ ਡਿਫਾਲਟਰਾਂ ਦੇ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਅਧੀਨ ਬੁੱਧਵਾਰ ਨੂੰ ਮਾਡਲ ਟਾਊਨ ਅਤੇ 66 ਫੁੱਟੀ ਰੋਡ ‘ਤੇ ਕਾਰਵਾਈ ਕਰ ਕੇ ਦੁਕਾਨਾਂ ਸੀਲ ਕੀਤੀਆਂ। ਜਿਨ੍ਹਾਂ ‘ਚ ਇਕ ਮਾਡਲ ਟਾਊਨ ਅਤੇ 2 ਦੁਕਾਨਾਂ 66 ਫੁੱਟੀ ਰੋਡ ‘ਤੇ ਮੌਜੂਦ ਹਨ। ਉਕਤ ਕਾਰਵਾਈ ਨਗਰ ਨਿਗਮ ਦੇ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਕੀਤੀ ਗਈ। ਟੈਕਸ ਬ੍ਾਂਚ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ 31 ਮਾਰਚ ਤਕ ਆਪਣਾ ਟੈਕਸ ਜਮ੍ਹਾਂ ਕਰਵਾ ਕੇ ਬਕਾਇਆ ‘ਤੇ ਪੈਣ ਵਾਲੇ ਵਿਆਜ ਤੋਂ ਬਚਣ। ਇਹ ਵਰਨਣਯੋਗ ਹੈ ਕਿ ਟੈਕਸ ਬ੍ਾਂਚ ਹੁਣ ਤਕ 6 ਕਰੋੜ ਦੀ ਵਸੂਲੀ ਕਰ ਚੁੱਕੀ ਹੈ।

 

Must Read

spot_img