HomeIndiaਅਤਿਕ ਅਹਿਮਦ ਦੀ ਸਜ਼ਾ ਦਾ ਹੋਇਆ ਐਲਾਨ

ਅਤਿਕ ਅਹਿਮਦ ਦੀ ਸਜ਼ਾ ਦਾ ਹੋਇਆ ਐਲਾਨ

Spread the News

ਉਮੇਸ਼ ਪਾਲ ਅਗਵਾ ਮਾਮਲੇ ‘ਚ ਪ੍ਰਯਾਗਰਾਜ ਦੀ ਐਮਪੀ ਵਿਧਾਇਕ ਅਦਾਲਤ ਦਾ ਫੈਸਲਾ ਆਇਆ ਹੈ। 17 ਸਾਲ ਪੁਰਾਣੇ ਇਸ ਮਾਮਲੇ ‘ਚ ਅਦਾਲਤ ਨੇ ਅਤੀਕ ਅਹਿਮਦ ਸਮੇਤ ਤਿੰਨ ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਵੱਲੋਂ ਦੋਸ਼ੀ ਠਹਿਰਾਏ ਗਏ ਤਿੰਨ ਵਿਅਕਤੀਆਂ ਵਿੱਚ ਅਤੀਕ ਅਹਿਮਦ, ਉਸ ਦੇ ਵਕੀਲ ਖਾਮ ਸੁਲਤ ਹਨੀਫ਼ ਅਤੇ ਦਿਨੇਸ਼ ਪਾਸੀ ਸ਼ਾਮਲ ਹਨ, ਜੋ ਉਸ ਸਮੇਂ ਕਾਰਪੋਰੇਟਰ ਹੁੰਦੇ ਸਨ। ਦੱਸ ਦਈਏ ਕਿ ਹੁਣ ਅਤੀਕ ਦੇ ਨਾਲ ਦਿਨੇਸ਼ ਪਾਸੀ ਅਤੇ ਹਨੀਫ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।

 

ਦੱਸਣਯੋਗ ਹੈ ਕਿ 25 ਜਨਵਰੀ 2005 ਨੂੰ ਬਸਪਾ ਵਿਧਾਇਕ ਰਾਜੂ ਪਾਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ‘ਚ ਅਤੀਕ ਅਹਿਮਦ, ਉਸ ਦਾ ਭਰਾ ਅਸ਼ਰਫ ਦੋਸ਼ੀ ਹਨ। ਇਸ ਮਾਮਲੇ ਵਿੱਚ ਰਾਜੂ ਪਾਲ ਦਾ ਰਿਸ਼ਤੇਦਾਰ ਉਮੇਸ਼ ਪਾਲ ਮੁੱਖ ਗਵਾਹ ਸੀ। ਉਮੇਸ਼ ਨੂੰ 28 ਫਰਵਰੀ 2006 ਨੂੰ ਅਗਵਾ ਕਰ ਲਿਆ ਗਿਆ ਸੀ। ਇਹ ਦੋਸ਼ ਅਤੀਕ ਅਹਿਮਦ ਅਤੇ ਉਸ ਦੇ ਸਾਥੀਆਂ ‘ਤੇ ਲਗਾਇਆ ਗਿਆ ਸੀ। ਉਮੇਸ਼ ਨੇ ਦੋਸ਼ ਲਾਇਆ ਸੀ ਕਿ ਅਤੀਕ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ।

Must Read

spot_img