HomeBhahwanigarhਬਾਬਾ ਨੂਰੇ ਸ਼ਾਹ ਦੀ ਦਰਗਾਹ ’ਤੇ ਭੰਡਾਰਾ ਅਤੇ ਮੇਲਾ ਅੱਜ-ਜੀਤ ਕਪਿਆਲ

ਬਾਬਾ ਨੂਰੇ ਸ਼ਾਹ ਦੀ ਦਰਗਾਹ ’ਤੇ ਭੰਡਾਰਾ ਅਤੇ ਮੇਲਾ ਅੱਜ-ਜੀਤ ਕਪਿਆਲ

Spread the News

ਭਵਾਨੀਗੜ੍ਹ, 29 ਮਾਰਚ (ਕ੍ਰਿਸ਼ਨ ਚੌਹਾਨ) : ਬਾਬਾ ਨੂਰੇ ਸ਼ਾਹ ਦੀ ਦਰਗਾਹ ਪਿੰਡ ਦਿਓਗੜ (ਪਾਤੜਾਂ) ’ਤੇ 30 ਮਾਰਚ ਨੂੰ ਮੇਲਾ ਅਤੇ ਭੰਡਾਰਾ ਕਰਵਾਇਆ ਜਾ ਰਿਹਾ ਹੈ। ਮੁੱਖ ਸਰਪ੍ਰਸਤ ਸਮਸ਼ੇਰ ਸਿੰਘ ਗੁੱਡੂ, ਮੁੱਖ ਸਲਾਹਕਾਰ ਜੀਤ ਕਪਿਆਲ, ਸੁਖਜੀਤ ਸਿੰਘ ਕਾਲੇਕਾ ਚੇਅਰਮੈਨ, ਗਲਬ ਵੜੈਚ ਕਲਾਕਾਰ, ਬਲਜਿੰਦਰ ਕੌਸਲਰ ਨੇ ਦੱਸਿਆ ਕਿ ਇਲਾਕੇ ਦੀਆਂ ਸੰਗਤਾਂ ਦੀ ਇਹ ਬੜੇ ਲੰਮੇ ਸਮੇਂ ਤੋਂ ਮੰਗ ਸੀ ਕਿ ਬਾਬਾ ਨੂਰੇ ਸ਼ਾਹ ਦੀ ਦਰਗਾਹ ਤੇ ਮੇਲਾ ਅਤੇ ਭੰਡਾਰਾ ਕੀਤਾ ਜਾਵੇ। ਉਹਨਾਂ ਦੱਸਿਆ ਕਿ ਇਹ ਮੇਲਾ ਸਵੇਰੇ ਤੋਂ ਰਾਤ ਤੱਕ ਚੱਲੇਗਾ ਜਿਸ ਵਿਚ ਨਾਮੀ ਕਲਾਕਾਰ ਸਰਦਾਰ ਅਲੀ, ਜੈਲੀ ਅਤੇ ਅਮਨ ਰੋਜੀ ਤੋਂ ਇਲਾਵਾ ਹੋਰ ਵੀ ਕਲਾਕਾਰ ਹਾਜਰੀ ਭਰਨਗੇ। ਇਸ ਮੌਕੇ ਵੱਡੀ ਗਿਣਤੀ ਵਿਚ ਲੋਕ ਹਾਜਰ ਸਨ।

Must Read

spot_img