HomePunjabCM ਮਾਨ ਨੇ ਅੱਜ ਮੁੜ ਚੰਨੀ ਨੂੰ ਦਿੱਤਾ ਠੋਕਵਾਂ ਜਵਾਬ, ਕਹੀ ਇਹ...

CM ਮਾਨ ਨੇ ਅੱਜ ਮੁੜ ਚੰਨੀ ਨੂੰ ਦਿੱਤਾ ਠੋਕਵਾਂ ਜਵਾਬ, ਕਹੀ ਇਹ ਗੱਲ

Spread the News

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅੱਜ ਮੁੜ ਮੁੱਖ ਮੰਤਰੀ ਭਗਵੰਤ ਮਾਨ ਨੇ ਜਵਾਬ ਦਿੱਤਾ ਹੈ। ਦਰਅਸਲ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਸੰਗਰੂਰ ‘ਚ ਲੋਕਾਂ ਨੂੰ ਸੰਬੋਧਨ ਕਰਦੇ ਮਾਨ ਨੇ ਚੰਨੀ ਦੇ ਭਤੀਜੇ ‘ਤੇ 2 ਕਰੋੜ ਦੀ ਰਿਸ਼ਵਤ ਲੈਣ ਦਾ ਦੋਸ਼ ਲਗਾਇਆ ਸੀ, ਜਿਸ ‘ਤੇ ਚੰਨੀ ਨੇ ਗੁਰੂ ਘਰ ‘ਚ ਸਪੱਸ਼ਟੀਕਰਨ ਦਿੰਦੇ ਹੋਏ ਉਕਤ ਦੋਸ਼ਾਂ ਨੂੰ ਨਕਾਰ ਦਿੱਤਾ। 

ਹਾਲ ਹੀ ‘ਚ ਹੁਣ ਮੁੜ ਖ਼ਬਰ ਸਾਹਮਣੇ ਆਈ ਹੈ ਕਿ ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੇ ਬਿਆਨ ਦਾ ਜਵਾਬ ਦਿੱਤਾ ਹੈ। ਮਾਨ ਨੇ ਜਵਾਬ ਦਿੰਦੇ ਹੋਏ ਕਿਹਾ ਕਿ 2-4 ਦਿਨ ਹੋਰ ਭਤੀਜੇ-ਭਤੀਜਿਆਂ ਤੋਂ ਪੁੱਛ ਲਓ ਕੀ ਪਤਾ ਉਹ ਚੰਨੀ ਸਾਹਿਬ ਨੂੰ ਬਿਨਾਂ ਪੁੱਛੇ ਕੰਮ ਕਰਦੇ ਹੋਣ। ਇਸਦੇ ਨਾਲ ਹੀ ਉਹਨਾਂ ਕਿਹਾ ਕਿ ਨਹੀਂ ਤਾਂ ਉਹ ਉਸ ਖਿਡਾਰੀ ਨੂੰ ਸਾਹਮਣੇ ਲੈ ਕੇ ਆਉਣਗੇ।  

ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਜੋ ਵੀ ਕਾਨੂੰਨ ਦੀ ਉਲੰਘਣਾ ਕਰੇਗਾ, ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕ ਇਹ ਵੀ ਜਾਣਦੇ ਹਨ ਕਿ ਪਿਛਲੇ 14 ਮਹੀਨਿਆਂ ਦੌਰਾਨ ਪੰਜਾਬ ਵਿੱਚ ਝੂਠੇ ਪਰਚੇ ਬੰਦ ਕੀਤੇ ਜਾਣਗੇ।

ਕੀ ਹੈ ਪੂਰਾ ਮਾਮਲਾ?

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ  ਸੰਗਰੂਰ ਦੇ ਦਿੜਬਾ ਵਿਖੇ ਨਵੀਂ ਤਹਿਸੀਲ ਦਾ ਨੀਂਹ ਪੱਥਰ ਰੱਖਣ ਪੁੱਜੇ ਸਨ। ਦੱਸ ਦਈਏ ਕਿ ਇਸ ਦੌਰਾਨ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸਾਬਕਾ CM ਚੰਨੀ ‘ਤੇ ਵੱਡਾ ਇਲਜ਼ਾਮ ਲਗਾਇਆ ਹੈ।  CM ਮਾਨ ਨੇ ਚੰਨੀ ‘ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ, “ਚੰਨੀ ਕੋਲ ਇੱਕ ਕੌਮੀ ਕ੍ਰਿਕਟ ਖਿਡਾਰੀ ਨੌਕਰੀ ਲਈ ਗਿਆ ਸੀ ਪਰ ਚੰਨੀ ਨੇ ਉਹਨੂੰ ਆਪਣੇ ਭਤੀਜੇ ਕੋਲ ਭੇਜਿਆ ਅਤੇ ਇਸੇ ਦੌਰਾਨ ਭਤੀਜਾ ਨੇ ਕ੍ਰਿਕਟ ਖਿਡਾਰੀ ਤੋਂ 2 ਕਰੋੜ ਦੀ ਮੰਗ ਕੀਤੀ, ਜਦੋਂ ਇਸੇ ਦਾਰੂਆਂ ਵਿਜੀਲੈਂਸ ਨੇ ਛਾਪਾ ਮਾਰਿਆ ਤਾਂ ਉਸ ਨੇ ਕਿਹਾ ਕਿ ਅਸੀਂ ਗਰੀਬ ਹਾਂ ਤੇ ਰੋਣਾ ਸ਼ੁਰੂ ਕਰ ਦਿੱਤਾ। 

ਇਹ ਸਭ ਨੂੰ ਵੇਖਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਭ੍ਰਿਸ਼ਟਾਚਾਰੀਆਂ ਤੋਂ ਪੈਸਾ ਕਢਵਾ ਕੇ ਪੰਜਾਬ ਦੇ ਵਿਕਾਸ ਵਿੱਚ ਸਾਰਾ ਪੈਸਾ ਲਗਾਵਾਂਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੇ ਖਜ਼ਾਨੇ ਨੂੰ ਲੋਕਾਂ ਲਈ ਕਦੇ ਵੀ ਖਾਲੀ ਨਹੀਂ ਹੋਣ ਦਿੱਤਾ ਜਾਵੇਗਾ। ਮਾਨ ਨੇ ਕਿਹਾ ਕਿ ਨਵਾਂ 5 ਮੰਜ਼ਿਲਾ ਤਹਿਸੀਲ ਕੰਪਲੈਕਸ ਕਰੀਬ 9 ਕਰੋੜ 6 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ। ਇਸ ਕੰਪਲੈਕਸ ਵਿੱਚ ਐਸ.ਡੀ.ਐਮ., ਡੀ.ਐਸ.ਪੀ., ਬੀ.ਡੀ.ਪੀ.ਓ. ਦੇ ਕਈ ਦਫ਼ਤਰ ਹੋਣਗੇ, ਜਿਸ ਤਹਿਤ ਲੋਕਾਂ ਦੇ ਸਾਰੇ ਕੰਮ ਇੱਕੋ ਛੱਤ ਹੇਠ ਹੋਣਗੇ

ਦੱਸ ਦਈਏ ਕਿ ਇਸਦੇ ਨਾਲ ਜਵਾਬ ਦਿੰਦੇ ਹੋਏ ਸਾਬਕਾ CM ਚੰਨੀ ਨੇ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਕਿਹਾ ਕਿ, “ਹੇ ਵਾਹਿਗੁਰੂ, ਇੰਨੇ ਸਮੇਂ ਤੱਕ ਮੇਰੇ ਭਤੀਜੇ ਨੂੰ ਜੇਲ੍ਹ ਵਿੱਚ ਰੱਖਿਆ ਗਿਆ। ਰਿਮਾਂਡ ਤੋਂ ਬਾਅਦ ਅਜਿਹਾ ਕੁਝ ਸਾਹਮਣੇ ਕਿਉਂ ਨਹੀਂ ਆਇਆ? ਚੰਨੀ ਨੇ ਕਿਹਾ ਕਿ ਮੈਂ ਅੱਜ ਤੱਕ ਕਿਸੇ ਤੋਂ ਇੱਕ ਰੁਪਿਆ ਵੀ ਰਿਸ਼ਵਤ ਨਹੀਂ ਲਈ, ਮੈਂ ਕਿਸੇ ਅਦਾਲਤ ਵਿੱਚ ਨਹੀਂ ਜਾਵਾਂਗਾ, ਕਿਉਂਕਿ ਰੱਬ ਤੋਂ ਵੱਡੀ ਕੋਈ ਅਦਾਲਤ ਨਹੀਂ ਹੋ ਸਕਦੀ। ਮੈਂ ਅਜਿਹੇ ਝੂਠੇ ਇਲਜ਼ਾਮਾਂ ਤੋਂ ਘਬਰਾਉਣ ਵਾਲਾ ਨਹੀਂ ਅਤੇ ਨਾ ਹੀ ਭੱਜਣ ਵਾਲਾ ਹਾਂ।

Must Read

spot_img